ਰਾਏਪੁਰ (ਏਜੰਸੀ)- ਕੋਲਕਾਤਾ ਪੁਲਸ ਨੇ ਦੇ ਰਾਏਪੁਰ (ਛੱਤੀਸਗੜ੍ਹ) ਦੇ ਰਹਿਣ ਵਾਲੇ ਮਹਿੰਦਰ ਗੋਇਨਕਾ ਨੂੰ ਲਗਭਗ 1000 ਕਰੋੜ ਰੁਪਏ ਦੇ ਕਥਿਤ ਧੋਖਾਦੇਹੀ ਮਾਮਲੇ ’ਚ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਗੋਇਨਕਾ ਪਿਛਲੇ ਡੇਢ-ਦੋ ਸਾਲਾਂ ਤੋਂ ਫਰਾਰ ਸੀ। ਇਸ ਸਮੇਂ ਦੌਰਾਨ ਮੱਧ ਪ੍ਰਦੇਸ਼ ਪੁਲਸ ਵੀ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ। ਸੂਤਰਾਂ ਅਨੁਸਾਰ ਮਹਿੰਦਰ ਗੋਇਨਕਾ ਪਹਿਲਾਂ ਮੱਧ ਪ੍ਰਦੇਸ਼ ਦੇ ਵਿਧਾਇਕ ਸੰਜੇ ਪਾਠਕ ਦੇ ਪਰਿਵਾਰ ਦੀ ਮਲਕੀਅਤ ਵਾਲੀ ਕੰਪਨੀ ਯੂਰੋ ਪ੍ਰਤੀਕ ਇਸਪਾਤ ਇੰਡੀਆ ਪ੍ਰਾਈਵੇਟ ਲਿਮਟਿਡ ’ਚ ਮੁੱਖ ਪ੍ਰਬੰਧਕੀ ਅਹੁਦੇ ਸੰਭਾਲਦਾ ਸੀ।
ਸੈਂਕੜੇ ਕਰੋੜ ਰੁਪਏ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਲਈ ਉਸ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਜਾਅਲੀ ਦਸਤਖਤਾਂ ਰਾਹੀਂ ਕਈ ਪਰਿਵਾਰਕ ਮਾਲਕੀ ਵਾਲੀਆਂ ਕੰਪਨੀਆਂ ਦਾ ਕੰਟਰੋਲ ਹਾਸਲ ਕੀਤਾ। ਕੋਲਕਾਤਾ ’ਚ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਇਕ ਐਫ. ਆਈ. ਆਰ, ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਕੋਲਕਾਤਾ ਪੁਲਸ ਨੇ ਕਾਰਵਾਈ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖੂਹ 'ਚ ਡਿੱਗੇ ਵੱਛੇ ਨੂੰ ਬਚਾਉਣ ਗਏ 4 ਲੋਕਾਂ ਦੀ ਮੌਤ, ਝੱਜਰ 'ਚ ਪਸਰਿਆ ਮਾਤਮ
NEXT STORY