ਚੂੜਾਚਾਂਦਪੁਰ - ਮਣੀਪੁਰ ਦੇ ਚੂੜਾਚਾਂਦਪੁਰ ਜ਼ਿਲੇ 'ਚ ਸੁਰੱਖਿਆ ਬਲਾਂ ਨੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ, ਜਿਸ 'ਚ ਇਕ 10 ਫੁੱਟ ਲੰਬਾ ਰਾਕੇਟ, ਚਾਰ ਚੀਨੀ ਬਣੇ ਮੋਰਟਾਰ ਅਤੇ ਛੇ ਆਈ.ਈ.ਡੀ. ਸ਼ਾਮਲ ਹਨ। ਇਸ ਦੀ ਜਾਣਕਾਰੀ ਪੁਲਸ ਨੇ ਅੱਜ ਵੀਰਵਾਰ ਨੂੰ ਦਿੱਤੀ। ਇਹ ਹਥਿਆਰ ਜ਼ਿਲਾ ਪੁਲਸ ਅਤੇ ਫੌਜ ਵੱਲੋਂ ਬੁੱਧਵਾਰ ਨੂੰ ਕਾਂਗਵਾਈ ਸਬ-ਡਿਵੀਜ਼ਨ ਦੇ ਪੀ. ਜੇਲਜਾਂਗ ਪਿੰਡ ਦੇ ਆਲੇ-ਦੁਆਲੇ ਜੰਗਲੀ ਖੇਤਰ 'ਚ ਕੀਤੇ ਗਏ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਬਰਾਮਦ ਕੀਤੇ ਗਏ। ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੇ ਗਏ ਇਸ ਆਪ੍ਰੇਸ਼ਨ ਦੌਰਾਨ, ਚਾਰ ਚੀਨੀ-ਬਣੇ 82mm ਮੋਰਟਾਰ, ਲਗਭਗ 10 ਫੁੱਟ ਲੰਬੇ ਅਤੇ 80 ਕਿਲੋਗ੍ਰਾਮ ਵਜ਼ਨ ਵਾਲਾ ਇਕ ਰਾਕੇਟ, ਛੇ IED ਅਤੇ ਪੰਜ ਚੀਨੀ-ਬਣੇ ਹੱਥਗੋਲੇ ਬਰਾਮਦ ਕੀਤੇ ਗਏ।
ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਕਾਰਵਾਈ ਦੌਰਾਨ ਇਕ ਸੀ.ਐੱਮ.ਜੀ., ਇਕ ਪਿਸਤੌਲ, ਦੋ ਸਿੰਗਲ-ਬੈਰਲ ਰਾਈਫਲਾਂ, ਵੱਖ-ਵੱਖ ਕੈਲੀਬਰਾਂ ਦੇ 30 ਮੋਰਟਾਰ ਬੰਬ (82 ਐੱਮ.ਐੱਮ. ਅਤੇ 51 ਐੱਮ.ਐੱਮ.), ਅਤੇ ਪੰਜ 5.6 ਐੱਮ.ਐੱਮ. ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮਈ 2023 'ਚ ਘਾਟੀ 'ਚ ਰਹਿਣ ਵਾਲੇ ਮੇਈਤੇਈ ਭਾਈਚਾਰਿਆਂ ਅਤੇ ਪਹਾੜੀਆਂ 'ਚ ਰਹਿਣ ਵਾਲੇ ਕੂਕੀ ਭਾਈਚਾਰਿਆਂ ਵਿਚਕਾਰ ਨਸਲੀ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 306 ਲੋਕਾਂ ਦੀ ਮੌਤ ਹੋ ਗਈ ਹੈ, 49 ਲਾਪਤਾ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹਾਲ ਹੀ ਦੇ ਮਹੀਨਿਆਂ 'ਚ, ਕੂਕੀ ਅਤੇ ਨਾਗਾ ਭਾਈਚਾਰਿਆਂ ਵਿਚਕਾਰ ਝੜਪਾਂ ਦੀਆਂ ਵੀ ਰਿਪੋਰਟਾਂ ਆਈਆਂ ਹਨ।
ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼
NEXT STORY