ਜੰਮੂ (ਏਜੰਸੀ)- ਜੰਮੂ ਦੇ ਕਾਨਾਚਕ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੰਜੌਰ ’ਚ ਇਕ ਨਹਿਰ ਦੇ ਕਿਨਾਰੇ ਜੰਗਾਲ ਲੱਗਾ ਮੋਰਟਾਰ ਦਾ ਗੋਲਾ ਮਿਲਿਆ। ਸਥਾਨਕ ਲੋਕਾਂ ਨੇ ਕਾਨਾਚਕ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪੁਲਸ ਨੇ ਬੰਬ ਜ਼ਾਇਆ ਕਰਨ ਵਾਲੀ ਟੀਮ ਨੂੰ ਮੌਕੇ ’ਤੇ ਬੁਲਾਇਆ।
ਟੀਮ ਮੌਕੇ 'ਤੇ ਪਹੁੰਚੀ। ਉਸ ਨੇ ਸਥਿਤੀ ਦਾ ਮੁਲਾਂਕਣ ਕੀਤਾ ਅਤੇ ਸਾਵਧਾਨੀ ਨਾਲ ਕਾਰਵਾਈ ਕਰਦਿਆਂ ਸਵੇਰੇ 11:55 ਵਜੇ ਦੇ ਕਰੀਬ 51 ਐੱਮ. ਐੱਮ. ਦੇ ਗੋਲੇ ਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ। ਸਮੇਂ ਸਿਰ ਹੋਈ ਕਾਰਵਾਈ ਨਾਲ ਇਕ ਵੱਡਾ ਖ਼ਤਰਾ ਟਲ ਗਿਆ। ਮੋਰਟਾਰ ਦਾ ਗੋਲਾ ਉੱਥੇ ਕਿਵੇਂ ਪਹੁੰਚਿਆ ਤੇ ਇਹ ਕਿੰਨਾ ਪੁਰਾਣਾ ਸੀ, ਸਬੰਧੀ ਪਤਾ ਨਹੀਂ ਲੱਗ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਇੰਡੀਆ' ਗਠਜੋੜ ਦੀ ਰੈਲੀ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ
NEXT STORY