ਨੈਸ਼ਨਲ ਡੈਸਕ - ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕੀਤਾ। ਇਸ ਬਦਲਾਅ ਦੇ ਤਹਿਤ, ਚਾਰ ਨਵੇਂ ਸਕੱਤਰ ਨਿਯੁਕਤ ਕੀਤੇ ਗਏ ਹਨ, ਜੋ ਮੰਤਰਾਲੇ ਦੇ ਮਹੱਤਵਪੂਰਨ ਵਿਭਾਗਾਂ ਦਾ ਚਾਰਜ ਸੰਭਾਲਣਗੇ। ਇਨ੍ਹਾਂ ਨਿਯੁਕਤੀਆਂ ਨੂੰ ਵਿੱਤ ਮੰਤਰਾਲੇ ਦੀਆਂ ਨੀਤੀਆਂ ਅਤੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਇਨ੍ਹਾਂ ਚਾਰ ਨਵੇਂ ਸਕੱਤਰਾਂ ਦੀ ਹੋਈ ਨਿਯੁਕਤੀ
IAS ਅਰਵਿੰਦ ਸ੍ਰੀਵਾਸਤਵ - ਰੈਵਿਨਊ ਸਕੱਤਰ
IAS ਅਨੁਰਾਧਾ ਠਾਕੁਰ - DEA ਸਕੱਤਰ
IAS ਵੁਮਲੁਨਮਾਂਗ ਵੁਅਲਨਮ - ਸਕੱਤਰ, ਖਰਚਾ ਵਿਭਾਗ
ਕੇ. ਮੋਸੇਸ ਚਾਲਾਈ- DPE ਸਕੱਤਰ
ਸ਼੍ਰੀਵਾਸਤਵ 1994 ਬੈਚ ਦੇ IAS ਅਧਿਕਾਰੀ
ਨਵੇਂ ਮਾਲ ਸਕੱਤਰ ਅਰਵਿੰਦ ਸ਼੍ਰੀਵਾਸਤਵ ਕਰਨਾਟਕ ਕੇਡਰ ਦੇ 1994 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਸਨ। ਪਰਸੋਨਲ ਮੰਤਰਾਲੇ ਦੇ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਐਨਸੀਸੀ) ਨੇ ਸ਼੍ਰੀਵਾਸਤਵ ਨੂੰ ਮਾਲ ਵਿਭਾਗ ਵਿੱਚ ਸਕੱਤਰ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੇ ਨਾਲ ਹੀ, ਸ਼ਹਿਰੀ ਹਵਾਬਾਜ਼ੀ ਸਕੱਤਰ ਵੁਮਲੂਨਮੰਗ ਵੁਅਲਨਮ ਨੂੰ ਖਰਚਾ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਮਨੋਜ ਗੋਇਲ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਕੈਬਨਿਟ ਸਕੱਤਰੇਤ ਵਿੱਚ ਸਕੱਤਰ (ਤਾਲਮੇਲ) ਨਿਯੁਕਤ ਕੀਤਾ ਗਿਆ ਹੈ। ਅਨੁਰਾਧਾ ਠਾਕੁਰ ਨੂੰ ਆਰਥਿਕ ਮਾਮਲਿਆਂ ਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਨੁਰਾਧਾ ਅਜੇ ਸੇਠ ਦੀ ਸੇਵਾਮੁਕਤੀ ਤੱਕ ਵਿਸ਼ੇਸ਼ ਡਿਊਟੀ ਅਫਸਰ ਵਜੋਂ ਕੰਮ ਕਰੇਗੀ।
ਬਦਲ ਗਿਆ ਬੈਂਕ ਨੋਮਿਨੀ ਦਾ ਨਿਯਮ, ਹੁਣ ਇੰਝ ਹੋਵੇਗੀ ਪੈਸਿਆਂ ਦੀ ਵੰਡ
NEXT STORY