ਅਸ਼ੋਕ ਨਗਰ (ਮ. ਪ.), (ਭਾਸ਼ਾ)- ਸੋਸ਼ਲ ਮੀਡੀਆ ’ਤੇ ‘ਭਾਰਤ ਮਾਤਾ’ ਬਾਰੇ ਕੀਤੀ ਗਈ ਅਸ਼ੋਭਨੀਕ ਟਿੱਪਣੀ ਅਤੇ ਮਨੁਸਮ੍ਰਿਤੀ ਨੂੰ ਸਾੜਨ ਦੀ ਧਮਕੀ ਦੇਣ ਦੇ ਦੋਸ਼ ’ਚ ਮੱਧ ਪ੍ਰਦੇਸ਼ ਦੇ ਅਸ਼ੋਕ ਨਗਰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੇਹਾਤੀ ਪੁਲਸ ਸਟੇਸ਼ਨ ਇੰਚਾਰਜ ਰੋਹਿਤ ਦੂਬੇ ਨੇ ਕਿਹਾ ਕਿ ਦੇਲਵਾਰ ਵੱਲੋਂ ਫੇਸਬੁੱਕ ’ਤੇ ਪਾਈ ਗਈ ਇਸ ਇਤਰਾਜ਼ਯੋਗ ਪੋਸਟ ਲਈ ਉਸ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 153 ਏ, 295 ਏ ਅਤੇ 505 (2) ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਸ਼ਨੀਵਾਰ ਰਾਤ ਇੱਥੇ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਨਾਲ ਹੀ ਉਸ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ।’’
ਵਧੀਕ ਪੁਲਸ ਸੁਪਰਡੈਂਟ ਪ੍ਰਦੀਪ ਪਟੇਲ ਨੇ ਦੱਸਿਆ ਕਿ 21 ਦਸੰਬਰ ਨੂੰ ਬਾਬੂਲਾਲ ਦੇਲਵਾਰ ਨੇ ਭਾਰਤ ਮਾਤਾ ਬਾਰੇ ਆਪਣੀ ਫੇਸਬੁੱਕ ’ਤੇ ਗੁੰਮਰਾਹਕੁੰਨ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਅਪਲੋਡ ਕੀਤੀ ਪੋਸਟ ’ਚ ਲਿਖਿਆ ਹੈ ਕਿ 25 ਦਸੰਬਰ ਨੂੰ ਮਨੁਸਮ੍ਰਿਤੀ ਦਹਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੇਲਵਾਰ ਦੀ ਇਸ ਪੋਸਟ ਨੂੰ ਲੈ ਕੇ ਅਸ਼ੋਕ ਨਗਰ ਦੀ ਸਕਲ ਬ੍ਰਾਹਮਣ ਸਮਾਜ ਸਭਾ ਦੀ ਸ਼ਿਕਾਇਤ ’ਤੇ ਉਸ ਦੇ ਖ਼ਿਲਾਫ਼ 23 ਦਸੰਬਰ ਨੂੰ ਅਸ਼ੋਕ ਨਗਰ ਦੇ ਦਿਹਾਤੀ ਥਾਣੇ ’ਚ ਕੇਸ ਦਰਜ ਕਰ ਕੇ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਮੱਧ ਪ੍ਰਦੇਸ਼ 'ਚ ਊਰਜਾ ਮੰਤਰੀ ਤੋਮਰ ਨੇ 66 ਦਿਨ ਬਾਅਦ ਪਾਈਆਂ ਚੱਪਲਾਂ, ਵਜ੍ਹਾ ਹੈ ਖ਼ਾਸ
NEXT STORY