ਮੁੰਬਈ (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਪ੍ਰਧਾਨ ਸ਼ਰਦ ਪਵਾਰ ਦੇ ਮੁੰਬਈ ਸਥਿਤ ਘਰ 'ਤੇ ਵਾਰ-ਵਾਰ ਫ਼ੋਨ ਕਰ ਕੇ ਧਮਕੀ ਦੇਣ ਦੇ ਦੋਸ਼ 'ਚ ਬਿਹਾਰ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗਾਮਦੇਵੀ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਐੱਨ. ਸੋਨੀ (45) ਨੂੰ ਮੁੰਬਈ ਪੁਲਸ ਦੀ ਇਕ ਟੀਮ ਨੇ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ।
ਸੋਨੀ 'ਤੇ ਪਿਛਲੇ 3-4 ਮਹੀਨੇ ਤੋਂ ਪਵਾਰ ਦੇ 'ਸਿਲਵਰ ਓਕ' ਨਾਮੀ ਘਰ 'ਤੇ ਫ਼ੋਨ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਦੋਸ਼ੀ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰਦਾ ਸੀ ਅਤੇ ਕੁਝ ਮੌਕਿਆਂ 'ਤੇ ਉਸ ਨੇ ਡਿਊਟੀ 'ਤੇ ਮੌਜੂਦ ਕਾਂਸਟੇਬਲ ਨੂੰ ਮੁੰਬਈ ਆ ਕੇ 'ਦੇਸੀ ਕੱਟੇ ਨਾਲ ਉੱਡਾ ਦੇਵਾਂਗਾ' ਕਿਹਾ। ਪੁਲਸ ਨੇ ਉਸ ਦੇ ਮੋਬਾਇਲ ਨੰਬਰ ਤੋਂ ਉਸ ਦੀ ਪਛਾਣ ਕੀਤੀ ਅਤੇ ਉਸ ਨੂੰ ਚਿਤਾਵਨੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਦੋਸ਼ੀ ਫ਼ੋਨ ਕਰਦਾ ਰਿਹਾ, ਇਸ ਲਈ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਸੋਮਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ।
ਨਿੱਕੀ ਉਮਰ ’ਚ ਵੱਡੀ ਪੁਲਾਂਘ, ਏਸ਼ੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਹੋਇਆ 6 ਸਾਲ ਦੇ ਬੱਚੇ ਦਾ ਨਾਂ
NEXT STORY