ਗੁਰੂਗ੍ਰਾਮ - ਪੱਛਮੀ ਬੰਗਾਲ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸੈਕਟਰ 56 ਇਲਾਕੇ ਵਿਚ ਬਲੇਡ ਨਾਲ ਆਪਣਾ ਗਲ਼ਾ ਵੱਢ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਅਨੁਸਾਰ, ਪੀ. ਕਰਮਾਕਰ ਪਿਛਲੇ ਕੁਝ ਸਮੇਂ ਤੋਂ ਗੁਰੂਗ੍ਰਾਮ ਦੇ ਸੈਕਟਰ 64 ਵਿਚ ਆਪਣੀ ਭੈਣ ਦੇ ਘਰ ਰਹਿ ਰਿਹਾ ਸੀ। ਉਸਨੇ ਐਤਵਾਰ ਰਾਤ ਨੂੰ ਕਥਿਤ ਤੌਰ ’ਤੇ ਬਲੇਡ ਨਾਲ ਆਪਣਾ ਗਲ਼ਾ ਵੱਢ ਲਿਆ।
ਮੁੱਢਲੀ ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਕਰਮਾਕਰ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਹਾ ਸੀ। ਸੈਕਟਰ 56 ਥਾਣਾ ਇੰਚਾਰਜ ਇੰਸਪੈਕਟਰ ਸੁਖਪਾਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
ਰਾਮ ਮੰਦਰ 'ਚ 'ਚੜ੍ਹਾਵਾ ਚੋਰੀ' ਮਾਮਲੇ 'ਚ ਮੋਦੀ ਤੇ ਯੋਗੀ ਦੀ ਚੁੱਪੀ 'ਤੇ ਕਾਂਗਰਸ ਦਾ ਤਿੱਖਾ ਹਮਲਾ
NEXT STORY