ਲਖਨਊ– ਉੱਤਰ ਪ੍ਰਦੇਸ਼ ਦੇ ਲਖਨਊ ’ਚ 5 ਸਾਲ ਦੀ ਭਤੀਜੀ ਨਾਲ ਜਬਰ-ਜ਼ਿਨਾਹ ਅਤੇ ਕਤਲ ਕਰਨ ਦੇ ਦੋਸ਼ ’ਚ ਚਾਚੇ ਨੂੰ ਪਾਕਸੋ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ। ਪਾਕਸੋ ਕੋਰਟ ਦੇ ਜੱਜ ਅਰਵਿੰਦ ਮਿਸ਼ਰਾ ਨੇ ਦੋਸ਼ੀ ਚਾਚੇ ਨੂੰ ਮੌਤ ਦੀ ਸਜ਼ਾ ਸੁਣਾਈ ਹੈ, ਜਿਸ ਨੂੰ 8 ਸਾਲ ਪਹਿਲਾਂ ਆਪਣੀ 5 ਸਾਲ ਦੀ ਭਤੀਜੀ ਨਾਲ ਜਬਰ-ਜ਼ਿਨਾਹ ਅਤੇ ਕਤਲ ਦਾ ਦੋਸ਼ੀ ਮੰਨਿਆ ਗਿਆ ਸੀ। ਜੱਜ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ ਫਾਂਸੀ ’ਤੇ ਲਟਕਾਇਆ ਜਾਵੇ। ਹਾਲਾਂਕਿ ਅਦਾਲਤ ਨੇ ਮੌਤ ਦੀ ਸਜ਼ਾ ਦੀ ਪੁਸ਼ਟੀ ਲਈ ਮਾਮਲੇ ਨੂੰ ਹਾਈ ਕੋਰਟ ’ਚ ਭੇਜ ਦਿੱਤਾ ਹੈ, ਜੋ ਕਿ ਸਜ਼ਾ ਦੇਣ ਤੋਂ ਪਹਿਲਾਂ ਇਕ ਸੰਵਿਧਾਨਕ ਜ਼ਰੂਰਤ ਹੈ। ਆਪਣੇ 83 ਪੰਨਿਆਂ ਦੇ ਫ਼ੈਸਲੇ ’ਚ ਜੱਜ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਅਪਰਾਧ ਕੀਤਾ ਗਿਆ ਹੈ, ਇਹ ਮਾਮਲਾ ਕਾਫੀ ਦੁਰਲੱਭ ਸ਼੍ਰੇਣੀ ’ਚ ਆਉਂਦਾ ਹੈ।
ਕੀ ਹੈ ਪੂਰੀ ਘਟਨਾ-
ਦੱਸ ਦੇਈਏ ਕਿ ਇਸ ਘਟਨਾ ਦੀ ਸੂਚਨਾ ਪੀੜਤ ਕੁੜੀ ਦੇ ਨਾਨਾ ਵਲੋਂ 4 ਅਪ੍ਰੈਲ 2014 ਨੂੰ ਹਸਨਗੰਜ ਪੁਲਸ ਨੂੰ ਦਿੱਤੀ ਗਈ ਸੀ। ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਸੀ ਕਿ ਕੁੜੀ ਲਾਪਤਾ ਹੈ ਅਤੇ ਇਸ ਦੀ ਸੂਚਨਾ ਪੁਲਸ ਨੂੰ 100 ਨੰਬਰ ’ਤੇ ਦਿੱਤੀ ਗਈ। ਚਸ਼ਮਦੀਦ ਗਵਾਹਾਂ ਅਤੇ ਸੂਬਤਾਂ ਦੇ ਆਧਾਰ ’ਤੇ ਅਦਾਲਤ ਨੇ ਵੇਖਿਆ ਕਿ ਕੁੜੀ ਨੂੰ ਆਖ਼ਰੀ ਵਾਰ ਦੋਸ਼ੀ ਨਾਲ ਆਈਸਕ੍ਰੀਮ ਖਾਂਦੇ ਹੋਏ ਵੇਖਿਆ ਗਿਆ ਸੀ।
ਦੋਸ਼ੀ ਨੇ ਜ਼ੁਰਮ ਕੀਤਾ ਸੀ ਕਬੂਲ-
ਘਟਨਾ ਦੀ ਰਾਤ ਦੋਸ਼ੀ ਬੱਚੀ ਦੀ ਲਾਸ਼ ਚੁੱਕ ਕੇ ਪਰਿਵਾਰ ਸਾਹਮਣੇ ਆਇਆ। ਉਸ ਸਮੇਂ ਉਸ ਦੇ ਹੱਥ ਬੰਨ੍ਹੇ ਹੋਏ ਸਨ ਅਤੇ ਦੋਹਾਂ ਹੱਥਾਂ ਦੀਆਂ ਨਸਾਂ ਕੱਟੀਆਂ ਹੋਈਆਂ ਸਨ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਪੁਲਸ ਸਾਹਮਣੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ।
ਸਕੂਲ ’ਚ ਜ਼ਹਿਰੀਲਾ ਖਾਣਾ ਖਾਣ ਨਾਲ ਕਰੀਬ 38 ਵਿਦਿਆਰਥਣਾਂ ਬੀਮਾਰ, 14 ਹਸਪਤਾਲ ’ਚ ਦਾਖ਼ਲ
NEXT STORY