ਨਵੀਂ ਦਿੱਲੀ- ਹਾਵੜਾ ਤੋਂ ਰਾਂਚੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ ’ਚ ਵੇਟਰ ਅਤੇ ਇਕ ਮੁਸਾਫਰ ਵਿਚਾਲੇ ਝੜਪ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਦਰਅਸਲ ਅਜਿਹਾ ਹੋਇਆ ਕਿ ਵੇਟਰ ਨੇ ਗਲਤੀ ਨਾਲ ਸ਼ਾਕਾਹਾਰੀ ਮੁਸਾਫਰ ਨੂੰ ਮਾਸਾਹਾਰੀ ਭੋਜਨ ਪਰੋਸ ਦਿੱਤਾ। ਬਜ਼ੁਰਗ ਮੁਸਾਫਰ ਖਾਣੇ ਦੇ ਪੈਕੇਟ ’ਤੇ ਮਾਸਾਹਾਰੀ ਦਾ ਚਿੰਨ੍ਹ ਨਹੀਂ ਵੇਖ ਸਕਿਆ ਅਤੇ ਉਸ ਨੂੰ ਖਾ ਗਿਆ। ਕੁਝ ਸਮੇਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਜੋ ਭੋਜਨ ਖਾਧਾ, ਉਹ ਸ਼ਾਕਾਹਾਰੀ ਨਹੀਂ ਮਾਸਾਹਾਰੀ ਸੀ।
ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ
ਸਾਉਣ ਦੇ ਮਹੀਨੇ ’ਚ ਇੰਝ ਹੋਣ ’ਤੇ ਮੁਸਾਫਰ ਨੂੰ ਬਹੁਤ ਗੁੱਸਾ ਆਇਆ। ਉਸ ਨੇ ਵੇਟਰ ਨੂੰ 2 ਵਾਰ ਥੱਪੜ ਮਾਰ ਦਿੱਤੇ। ਇਹ ਘਟਨਾ 26 ਜੁਲਾਈ ਦੀ ਹੈ। ਵਾਇਰਲ ਵੀਡੀਓ ’ਚ ਬਾਕੀ ਮੁਸਾਫਰਾਂ ਨੂੰ ਬਜ਼ੁਰਗ ਮੁਸਾਫਰ ਨਾਲ ਭਿੜ ਦੇ ਵੇਖਿਆ ਜਾ ਸਕਦਾ ਹੈ। ਕੁਝ ਲੋਕ ਇਹ ਕਹਿੰਦੇ ਹੋਏ ਸੁਣੇ ਜਾ ਸਕਦੇ ਹਨ ਕਿ ਯਾਤਰੀ ਨੂੰ ਵੇਟਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਖਾਣੇ ਦੇ ਪੈਕਟ 'ਤੇ ਬਣੇ ਚਿੰਨ੍ਹ ਨੂੰ ਲੈ ਕੇ ਇਕ ਸ਼ਖ਼ਸ ਕਹਿੰਦਾ ਹੈ ਕਿ ਇਹ ਕਿੱਥੇ ਲਿਖਿਆ ਹੋਇਆ ਹੈ? ਤੁਸੀਂ ਇਸ ਨੂੰ ਕਿਉਂ ਮਾਰਿਆ? ਇੰਨੀ ਉਮਰ ਹੋ ਗਈ ਹੈ। ਇਸ ਦਰਮਿਆਨ ਵੇਟਰ ਮੁਆਫ਼ੀ ਮੰਗਦੇ ਹੋਏ ਨਜ਼ਰ ਆਉਂਦਾ ਹੈ। ਮੌਕੇ 'ਤੇ ਇਕ ਪੁਲਸ ਕਰਮੀ ਵੀ ਤਾਇਨਾਤ ਹੈ, ਜੋ ਮਾਮਲੇ ਨੂੰ ਸੁਲਝਾਉਣ ਲੱਗਾ ਹੈ।
ਇਹ ਵੀ ਪੜ੍ਹੋ- ਲੋਕ ਸਭਾ 'ਚ ਗਰਜੇ ਰਾਹੁਲ ਗਾਂਧੀ, ਕਿਹਾ- ਸਰਕਾਰ ਨੇ ਅਭਿਮਨਿਊ ਵਾਂਗ ਹਿੰਦੁਸਤਾਨ ਨੂੰ ਚੱਕਰਵਿਊ 'ਚ ਫਸਾਇਆ
ਇਸੇ ਘਟਨਾ ਦਾ ਇਕ ਹੋਰ ਵੀਡੀਓ ਕਲਿੱਪ ਸਾਹਮਣੇ ਆਇਆ ਹੈ। ਇਸ ਵਿਚ ਟਰੇਨ ਵਿਚ ਸਵਾਰ ਦੂਜੇ ਯਾਤਰੀ ਬਜ਼ੁਰਗ ਵਿਅਕਤੀ ਨੂੰ ਵੇਟਰ ਤੋਂ ਮੁਆਫ਼ੀ ਮੰਗਣ ਲਈ ਕਹਿੰਦੇ ਨਜ਼ਰ ਆਉਂਦੇ ਹਨ। ਕਪਿਲ ਨਾਂ ਦੇ ਯੂਜ਼ਰ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਗਲਤੀ ਨਾਲ ਮਾਸਾਹਾਰੀ ਖਾਣਾ ਪਰੋਸਣ 'ਤੇ ਇਕ ਸ਼ਖਸ ਨੇ ਵੇਟਰ ਨੂੰ ਥੱਪੜ ਮਾਰ ਦਿੱਤਾ। ਹਾਲਾਂਕਿ ਬਾਕੀ ਯਾਤਰੀ ਵੇਟਰ ਦੇ ਸਮਰਥਨ ਵਿਚ ਖੜ੍ਹੇ ਹੋ ਗਏ। ਵੀਡੀਓ 'ਤੇ ਇਕ ਯੂਜ਼ਰ ਨੇ ਕੁਮੈਂਟ ਕੀਤਾ ਕਿ ਲੋਕਾਂ ਨੂੰ ਸਹੀ ਚੀਜ਼ਾਂ ਲਈ ਖੜ੍ਹੇ ਹੁੰਦੇ ਵੇਖ ਚੰਗਾ ਲੱਗਾ।
ਇਹ ਵੀ ਪੜ੍ਹੋ- ਦੁਕਾਨ 'ਚ ਦਾਖ਼ਲ ਹੋ ਕੇ 3 ਨਕਾਬਪੋਸ਼ਾਂ ਨੇ ਕੀਤੀ ਗੋਲੀਬਾਰੀ, 11 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਹੋਏ ਫ਼ਰਾਰ
ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਮਲਬੇ ਹੇਠਾਂ ਦੱਬੇ ਸੈਂਕੜੇ ਲੋਕ, ਪੈ ਗਈਆਂ ਭਾਜੜਾਂ
NEXT STORY