ਨਵੀਂ ਦਿੱਲੀ- ਅਮਿਤ ਸ਼ਾਹ ਨੇ ਕਿਹਾ ਕਿ ਮਣੀਪੁਰ ’ਚ ਸ਼ਾਂਤੀ ਹੈ ਅਤੇ ਵਿਵਾਦ ਦੇ ਲਈ ਜ਼ਿੰਮੇਵਾਰ ਦੋਵਾਂ ਭਾਈਚਾਰਿਆਂ ਵਿਚਕਾਰ ਗੱਲਬਾਤ ਹੋਈ ਹੈ ਅਤੇ ਆਸ ਹੈ ਕਿ ਇਸ ਸਮੱਸਿਆ ਦਾ ਜਲਦ ਹੀ ਹੱਲ ਹੋ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਗੱਲਬਾਤ, ਸੁਰੱਖਿਆ ਅਤੇ ਤਾਲਮੇਲ ਨੂੰ ਅਪਣਾ ਕੇ ਨਕਸਲਵਾਦ ਦੀ ਸਮੱਸਿਆ 'ਤੇ ਜਿੱਤ ਹਾਸਲ ਕੀਤੀ ਹੈ ਅਤੇ ਅਗਲੇ ਸਾਲ 31 ਮਾਰਚ ਤੱਕ ਦੇਸ਼ ਵਿਚੋਂ ਨਕਸਲਵਾਦ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।
ਸ਼ਾਹ ਨੇ ਕਿਹਾ ਕਿ ਸਰਕਾਰ ਨੇ ਵੱਖ-ਵੱਖ ਵੱਖਵਾਦੀ ਸੰਗਠਨਾਂ ਨਾਲ ਕਈ ਸਮਝੌਤੇ ਕੀਤੇ ਹਨ ਜਿਸ ਕਾਰਨ ਉੱਤਰ-ਪੂਰਬ ਦੀ ਸਮੱਸਿਆ ਘੱਟ ਜਾਂ ਘੱਟ ਖਤਮ ਹੋਣ ਦੇ ਕੰਢੇ ’ਤੇ ਹੈ।
ਹੁਣ ਕੋਈ ਵੀ ਧਮਾਕਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ
ਸ਼ਾਹ ਨੇ ਕਿਹਾ ਕਿ ਹੁਣ ਕੋਈ ਵੀ ਵਿਅਕਤੀ ਧਮਾਕਾ ਕਰ ਕੇ ਭੱਜਣ ਦੀ ਹਿੰਮਤ ਨਹੀਂ ਕਰ ਸਕਦਾ, ਜਿਵੇਂ ਕਿ ਦੇਸ਼ ਵਿਚ ਪਹਿਲਾਂ ਹੁੰਦਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਸੁਰੱਖਿਅਤ ਹੈ। ਸ਼ਾਹ ਨੇ ਕਿਹਾ, ‘‘ਇਕ ਸਮਾਂ ਸੀ ਜਦੋਂ ਬੰਬ ਧਮਾਕੇ ਹੋਣਾ ਆਮ ਗੱਲ ਸੀ। ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 10 ਸਾਲਾਂ ਤੋਂ ਬੰਬ ਧਮਾਕਿਆਂ ਦਾ ਸਿਲਸਿਲਾ ਬੰਦ ਹੋ ਗਿਆ ਹੈ। ਅਸੀਂ ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹਾਂ।’’
‘ਨਿੱਜੀ ਅੰਗ ਨੂੰ ਫੜਨਾ ਜਬਰ-ਜ਼ਨਾਹ ਨਹੀਂ’, ਹਾਈ ਕੋਰਟ ਦੇ ਫੈਸਲੇ ’ਤੇ ਵਧਿਆ ਵਿਵਾਦ
NEXT STORY