ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ 'ਚ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨਿਸ਼ਾਨਾ ਵਿੰਨ੍ਹਿਆ ਹੈ। ਸਿਰਸਾ ਨੇ 'ਐਕਸ' 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ,''ਅੰਮ੍ਰਿਤਸਰ 'ਚ ਇਕ ਗੁਰਦੁਆਰਾ ਸਾਹਿਬ ਦੇ ਬਾਹਰ 'ਆਪ' ਦੇ ਮੌਜੂਦਾ ਸਰਪੰਚ ਦੇ ਭਰਾ ਤੀਰਥ ਸਿੰਘ ਦਾ ਦਿਨ-ਦਿਹਾੜੇ ਕੀਤਾ ਗਿਆ ਬੇਰਹਿਮੀ ਨਾਲ ਕਤਲ ਇਹ ਸਾਬਤ ਕਰਦਾ ਹੈ ਕਿ ਪੰਜਾਬ 'ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ।''

ਉਨ੍ਹਾਂ ਨੇ ਅੱਗੇ ਕਿਹਾ,''ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 'ਬਦਲਾਅ' ਦਾ ਵਾਅਦਾ ਕੀਤਾ ਸੀ, ਪਰ ਉਸ ਦੇ ਬਦਲੇ ਸਿਰਫ਼ ਇਕ ਖੌਫ਼ਨਾਕ 'ਜੰਗਲ ਰਾਜ' ਦਿੱਤਾ ਹੈ, ਜਿੱਥੇ ਆਮ ਮਨੁੱਖ ਦੀ ਜਾਨ ਦੀ ਕੋਈ ਕੀਮਤ ਨਹੀਂ ਰਹੀ।'' ਸਿਰਸਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ 'ਚ ਅਜਿਹਾ ਇਕ ਵੀ ਦਿਨ ਨਹੀਂ ਲੰਘਦਾ ਜਦੋਂ ਸ਼ਰੇਆਮ ਗੋਲੀਬਾਰੀ, ਗੈਂਗਵਾਰ ਜਾਂ ਕਿਸੇ ਬੇਕਸੂਰ ਪੰਜਾਬੀ ਦੀ ਜਾਨ ਨਾ ਜਾਂਦੀ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਨਾਟਕ ਦੇ ਉਪ ਮੁੱਖ ਮੰਤਰੀ ਪਰਮੇਸ਼ਵਰ ਨੂੰ ਸਾਹ ਲੈਣ 'ਚ ਹੋਈ ਤਕਲੀਫ਼ ! ਹਸਪਤਾਲ 'ਚ ਕਰਵਾਇਆ ਭਰਤੀ
NEXT STORY