ਨਵੀਂ ਦਿੱਲੀ — ਭਾਰਤ ਦੀ ਰੱਖਿਆ ਸ਼ਕਤੀ 'ਚ ਬੀਤੇ ਕੁਝ ਸਮੇਂ 'ਚ ਕਾਫੀ ਵਾਧਾ ਹੋਇਆ ਹੈ। ਭਾਰਤੀ ਫੌਜ ਤੇ ਹਥਿਆਰ ਦੀ ਤਾਕਤ ਪੂਰੀ ਦੁਨੀਆ ਨੇ ਦੇਖੀ ਹੈ। ਇਹੀ ਕਾਰਣ ਹੈ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜੇਸ਼ਨ ਮੁਖੀ ਸਤੀਸ਼ ਰੈੱਡੀ ਨੇ ਕਿਹਾ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ 'ਚ ਬਣੀ ਬ੍ਰਾਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਇਲ ਖਰੀਦਣ 'ਚ ਦਿਲਚਸਪੀ ਦਿਖਾਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਅਰਬ ਅਮਰੀਕੀ ਡਾਲਰ ਤਕ ਰੱਖਿਆ ਨਿਰਯਾਤ ਵਧਾਉਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਹੀ ਡੀ.ਆਰ.ਡੀ.ਓ. ਮੁਖੀ ਵੱਲੋਂ ਵੱਡਾ ਬਿਆਨ ਆਇਆ ਹੈ। ਭਾਰਤ ਦੀ ਰੱਖਿਆ ਸ਼ਕਤੀ ਵੱਲ ਦਨੀਆ ਦੇ ਦੇਸ਼ਾਂ ਦੀ ਦਿਲਚਸਪੀ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਭਾਰਤੀ ਦੀ ਬਣੀ ਸੁਪਰ ਪਾਵਰ ਹਥਿਆਰਾਂ ਦਾ ਦੁਨੀਆ ਨੇ ਵੀ ਲੋਹਾ ਮੰਨਿਆ ਹੈ।
ਬ੍ਰਾਹਮੋਸ ਨਿਰਯਾਤ ਲਈ ਤਿਆਰ
ਡੀ.ਆਰ.ਡੀ.ਓ. ਮੁਖੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਦੇਸ਼ ਅਸਲ 'ਚ ਭਾਰਤੀ ਦੀ ਬਣੀ ਬ੍ਰਾਹਮੋਸ ਖਰੀਦਣ ਦੀ ਇੱਛਾ ਜਤਾ ਰਿਹਾ ਹੈ ਤਾਂ ਉਸ ਨੂੰ ਉਨ੍ਹਾਂ ਬਾਹਰੀ ਦੇਸ਼ਾਂ ਤਕ ਨਿਰਯਾਤ ਵੀ ਕੀਤਾ ਜਾ ਸਕਦਾ ਹੈ। ਸਾਮਾਚਾਰ ਏਜੰਸੀ ਏ.ਐੱਨ.ਆਈ. ਨੂੰ ਦਿੱਤੇ ਇੰਟਰਵਿਊ 'ਚ ਡੀ.ਆਰ.ਡੀ.ਓ. ਮੁਖੀ ਨੇ ਕਿਹਾ ਕਿ 5 ਅਰਬ ਅਮਰੀਕੀ ਡਾਲਰ ਤਕ ਰੱਖਿਆ ਨਿਰਯਾਤ ਨੂੰ ਵਧਾਉਣ ਦਾ ਟੀਚਾ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ ਅਤੇ ਡੀ.ਆਰ.ਡੀ.ਓ. ਇਸ 'ਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਨ੍ਹਾਂ ਦੇਸ਼ਾਂ ਨੇ ਜਤਾਈ ਦਿਲਚਸਪੀ
ਉਨ੍ਹਾਂ ਅੱਗੇ ਕਿਹਾ ਕਿ ਬ੍ਰਾਹਮੋਸ ਸੁਪਰਸੋਨਿਕ ਕਰੂਜ ਮਿਜ਼ਾਇਲ ਇਕ ਬੇਹੱਦ ਅਹਿਮ ਪ੍ਰੋਡਕਟ ਹੈ ਜਿਸ ਦਾ ਨਿਰਯਾਤ ਕੀਤਾ ਜਾ ਸਕਦਾ ਹੈ। ਸਾਨੂੰ ਇਸ ਬਾਰੇ ਕਈ ਸਵਾਲ ਪੁੱਛੇ ਗਏ ਹਨ ਅਤੇ ਕਈ ਦੇਸ਼ਾਂ ਨੇ ਇਸ 'ਚ ਆਪਣੀ ਦਿਲਚਸਪੀ ਦਿਖਾਈ ਹੈ। ਵਿਯਤਨਾਮ ਅਤੇ ਫਿਲੀਪਿਨਜ਼ ਸਣੇ ਕਈ ਦੇਸ਼ਾਂ ਨੇ ਇਸ ਨੂੰ ਖਰੀਦਣ 'ਚ ਦਿਲਚਸਪੀ ਦਿਖਾਈ ਹੈ। ਬ੍ਰਾਹਮੋਸ ਦੀ ਖਾਸੀਅਤ ਇਹ ਹੈ ਕਿ ਇਹ 300 ਕਿਲੋਮੀਟਰ ਦੂਰੀ ਤਕ ਦੁਸ਼ਮਣ 'ਤੇ ਹਮਲਾ ਕਰ ਸਕਦਾ ਹੈ।
ਪੀ.ਐੱਮ. ਨੇ ਡੀ.ਆਰ.ਡੀ.ਓ. ਨੂੰ ਦਿੱਤਾ ਹੈ ਇਹ ਟੀਚਾ
ਪ੍ਰਧਾਨ ਮੰਤਰੀ ਨੇ ਅਗਲੇ 5 ਸਾਲਾਂ ਤਕ 5 ਅਰਬ ਦੇ ਰੱਖਿਆ ਨਿਰਯਾਤ ਦਾ ਟੀਚਾ ਦਿੱਤਾ ਹੈ ਅਤੇ ਅਸੀ ਉਸ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ। ਸਾਨੂੰ ਪੂਰਾ ਯਕੀਨ ਹੈ ਕਿ ਬੀਤੇ ਕੁਝ ਸਾਲਾਂ 'ਚ ਜਿਸ ਤਰ੍ਹਾਂ ਦੇ ਹਥਿਆਰਾਂ ਦੇ ਤਕਨੀਕਾਂ ਦਾ ਵਿਕਾਸ ਕੀਤਾ ਗਿਆ ਹੈ ਉਹ ਸਾਨੂੰ ਇਸ ਟੀਚੇ ਨੂੰ ਪੂਰਾ ਕਰਨ 'ਚ ਜ਼ਰੂਰ ਮਦਦ ਕਰੇਗਾ।
ਇਸ ਸ਼ਹੀਦ ਜਵਾਨ ਨੇ ਸਿਰ 'ਚ ਗੋਲੀ ਲੱਗਣ ਦੇ ਬਾਵਜੂਦ 2 ਅੱਤਾਵਦੀਆਂ ਨੂੰ ਕੀਤਾ ਸੀ ਢੇਰ
NEXT STORY