ਸ਼ਾਹਕੋਟ- ਪਿੰਡ ਬਾਜਵਾ ਕਲਾਂ ਦੇ ਵਸਨੀਕ ਸਾਬਕਾ ਕਬੱਡੀ ਖਿਡਾਰੀ ਦੀ ਥਾਣਾ ਸ਼ਾਹਕੋਟ ਅੰਦਰ ਭੇਤਭਰੀ ਹਾਲਤ ’ਚ ਮੌਤ ਹੋ ਗਈ। ਕਰੀਬ 3 ਦਿਨ ਬਾਅਦ ਲਾਸ਼ ਖ਼ਰਾਬ ਹੋਣ ਕਾਰਨ ਬਦਬੂ ਆਉਣ ’ਤੇ ਪੁਲਸ ਮੁਲਾਜ਼ਮਾਂ ਨੂੰ ਥਾਣੇ ’ਚੋਂ ਹੀ ਬਰਾਮਦ ਹੋਈ। ਦੱਸ ਦੇਈਏ ਕਿ ਗੁਰਭੇਜ ਸਿੰਘ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਬਾਜਵਾ ਕਲਾਂ ਥਾਣਾ ਸ਼ਾਹਕੋਟ ਜੋ ਕਿ ਥਾਣੇ ਵਿੱਚ ਬਤੌਰ ਪ੍ਰਾਈਵੇਟ ਸਫਾਈ ਸੇਵਕ / ਪਾਣੀ ਪਿਲਾਉਣ ਦਾ ਕੰਮ ਕਰੀਬ ਤਿੰਨ ਮਹੀਨਿਆਂ ਤੋਂ ਕਰਦਾ ਸੀ, ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਸਾਬਕਾ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ
ਮ੍ਰਿਤਕ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਗੁਰਭੇਜ ਨੇ ਪਿੰਡ ਦਾਨੇਵਾਲ ਵਿਖੇ ਮੇਲਾ ਦੇਖਣ ਲਈ ਸਟਾਫ ਨੂੰ ਦੱਸਿਆ ਸੀ ਤੇ ਮਿਤੀ 6-07-25 ਕਰੀਬ 5 ਵਜੇ ਪਤਾ ਲੱਗਿਆ ਕਿ ਥਾਣੇ ਦੇ ਪਿਛਲੇ ਪਾਸੇ ਕੋਈ ਸਮੈਲ ਆ ਰਹੀ ਸੀ। ਜਦੋਂ ਉੱਥੇ ਜਾ ਕੇ ਪਤਾ ਕੀਤਾ ਤਾਂ ਪੌੜੀਆਂ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਕੈਨੀਆਂ ਤੇ ਬੋਰੀਆਂ 'ਤੇ ਗੁਰਭੇਜ ਸਿੰਘ ਭੇਜਾ ਡਿੱਗਾ ਹੋਇਆ ਸੀ। ਉਨ੍ਹਾਂ ਕਿਹਾ ਕਿ ਹਾਲਾਤ ਤੋਂ ਇੰਝ ਲਗ ਰਿਹਾ ਸੀ ਕਿ ਨੌਜਵਾਨ ਦਾ ਕੋਈ ਜ਼ਹਿਰੀਲੀ ਚੀਜ਼ ਕੱਟਣ ਜਾਂ ਹਾਰਟ ਅਟੈਕ ਨਾਲ ਮੌਤ ਹੋਈ ਜਪਦੀ ਸੀ । ਤਰੰਤ ਉਸ ਦੇ ਵਾਰਿਸਾਂ ਨਾਲ ਰਾਬਤਾ ਕਾਇਮ ਕੀਤਾ ਗਿਆ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਨਕੋਦਰ ਲਿਜਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਉਨ੍ਹਾਂ ਕਿਹਾ ਕਿ ਮਿਤੀ 7-7-25 ਸ਼ਾਮ ਨੂੰ ਪਰਿਵਾਰ ਨੇ ਉਸ ਦਾ ਸੰਸਕਾਰ ਸੰਸਕਾਰ ਕੀਤਾ। ਇਸ ਦੀ ਮੌਤ ਮੁਢਲੇ ਤੌਰ 'ਤੇ ਸਪੱਸ਼ਟ ਹੁੰਦਾ ਹੈ ਕਿ ਕਿਸੇ ਜ਼ਹਿਰਿਲੀ ਚੀਜ਼ ਦੇ ਕੱਟਣ ਕਾਰਨ ਗੁਰਭੇਜ ਦੀ ਮੌਤ ਹੋਈ ਹੈ। ਮ੍ਰਿਤਕ ਰੋਜ਼ਾਨਾ ਸ਼ਾਹਕੋਟ ਵਿਖੇ ਕਸਰਤ ਕਰਨ ਲਈ ਜਿੰਮ ਜਾਂਦਾ ਸੀ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿਛਲੇ ਸਾਲ ਪਿੰਡ 'ਚੋਂ ਚੋਰੀ ਹੋਇਆ ਟਰੈਕਟਰ ਬਿਹਾਰ ਤੋਂ ਬਰਾਮਦ
NEXT STORY