ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਵਿਚਾਲੇ ਹੋਇਆ 'ਮੱਕਾ ਸੰਯੁਕਤ ਰੱਖਿਆ ਸਮਝੌਤਾ' ਭਾਵੇਂ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ, ਪਰ ਜ਼ਮੀਨੀ ਪੱਧਰ 'ਤੇ ਇਹ ਸਮਝੌਤਾ ਦਾਅਵਿਆਂ ਨਾਲੋਂ ਕਾਫ਼ੀ ਕਮਜ਼ੋਰ ਹੈ।
ਇਸ ਸਮਝੌਤੇ 'ਚ "ਇੱਕ ਦੇਸ਼ 'ਤੇ ਹਮਲੇ ਨੂੰ ਤਿੰਨਾਂ 'ਤੇ ਹਮਲਾ ਮੰਨਿਆ ਜਾਵੇਗਾ" ਵਰਗੇ ਦਾਅਵੇ ਕੀਤੇ ਗਏ ਹਨ, ਪਰ ਨਾਟੋ (NATO) ਵਾਂਗ ਇਸ ਗਠਜੋੜ ਕੋਲ ਕੋਈ ਸਾਂਝਾ ਦੁਸ਼ਮਣ ਨਹੀਂ ਹੈ। ਤੁਰਕੀ ਪਹਿਲਾਂ ਹੀ ਨਾਟੋ ਦਾ ਹਿੱਸਾ ਹੈ, ਪਾਕਿਸਤਾਨ ਕੋਲ ਪ੍ਰਮਾਣੂ ਹਥਿਆਰ ਹਨ ਅਤੇ ਸਾਊਦੀ ਅਰਬ ਕੋਲ ਵੱਡਾ ਆਰਥਿਕ ਸਰਮਾਇਆ ਹੈ। ਸਾਊਦੀ ਅਰਬ 'ਵਿਜ਼ਨ 2030' ਅਤੇ ਇਰਾਨ ਜੰਗ ਕਾਰਨ ਦੇਸ਼ ਨੂੰ ਪਏ ਵੱਡੇ ਘਾਟੇ ਕਾਰਨ ਇਸ ਗਠਜੋੜ 'ਤੇ ਜ਼ਿਆਦਾ ਪੈਸਾ ਨਹੀਂ ਲਗਾ ਸਕਦਾ, ਜਦਕਿ ਤੁਰਕੀ ਦੀ ਆਰਥਿਕਤਾ ਪਹਿਲਾਂ ਹੀ ਡਾਂਵਾਡੋਲ ਹੈ ਅਤੇ ਪਾਕਿਸਤਾਨ ਖ਼ੁਦ ਵਿਦੇਸ਼ੀ ਕਰਜ਼ਿਆਂ ਅਤੇ ਅਮਰੀਕਾ ਦੇ ਰਹਿਮ 'ਤੇ ਪਲ ਰਿਹਾ ਹੈ।
ਇਸ ਤੋਂ ਇਲਾਵਾ ਇਸ ਸਮਝੌਤੇ 'ਚ ਫੌਜੀ ਕਮਾਂਡ, ਆਪਸੀ ਇੰਟੈਲੀਜੈਂਸ ਅਤੇ ਹਥਿਆਰਾਂ ਦੇ ਤਾਲਮੇਲ ਲਈ ਕੋਈ ਠੋਸ ਨਿਯਮ ਜਾਂ ਬੁਨਿਆਦੀ ਢਾਂਚਾ ਤਿਆਰ ਨਹੀਂ ਕੀਤਾ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤਿੰਨਾਂ ਦੇਸ਼ਾਂ ਦੀਆਂ ਖੇਤਰੀ ਵਫ਼ਾਦਾਰੀਆਂ ਅਲੱਗ-ਅਲੱਗ ਦੇਸ਼ਾਂ ਨਾਲ ਹਨ।
ਇਹ ਵੀ ਪੜ੍ਹੋ- ਹੁਣ ਹੋਰਮੁਜ਼ ਖੁਲ੍ਹਵਾਏਗਾ ਪਾਕਿਸਤਾਨ ! ਮੁਨੀਰ ਤੇ ਨਕਵੀ 'ਵਿਚੋਲੇ' ਬਣ ਪਹੁੰਚੇ ਇਰਾਨ
ਪਾਕਿਸਤਾਨ, ਭਾਰਤ ਨੂੰ ਆਪਣਾ ਦੁਸ਼ਮਣ ਮੰਨਦਾ ਹੈ, ਜਦਕਿ ਸਾਊਦੀ ਅਰਬ ਦੇ ਭਾਰਤ ਨਾਲ ਬਹੁਤ ਚੰਗੇ ਰਿਸ਼ਤੇ ਹਨ। ਸਾਊਦੀ ਅਰਬ ਦਾ ਸਭ ਤੋਂ ਜ਼ਿਆਦਾ ਧਿਆਨ ਇਸ ਸਮੇਂ ਇਰਾਨ ਤੇ ਉਸ ਦੇ ਸਾਥੀ ਦੇਸ਼ਾਂ 'ਤੇ ਰਹੇਗਾ, ਜਦਕਿ ਤੁਰਕੀ ਸੀਰੀਆ ਤੇ ਕੁਰਦਿਸ਼ ਲੜਾਕਿਆਂ ਨੂੰ ਆਪਣਾ ਵਿਰੋਧੀ ਮੰਨਦਾ ਹੈ। ਇਸ ਦੇ ਉਲਟ ਨਾਟੋ ਦੇਸ਼, ਜਿਨ੍ਹਾਂ ਦਾ ਇਕ ਸਾਂਝਾ ਦੁਸ਼ਮਣ ਰੂਸ ਹੈ। ਇਸੇ ਕਾਰਨ ਇਹ ਸਮੂਹ ਹੁਣ ਤੱਕ ਕਾਮਯਾਬ ਰਿਹਾ ਹੈ, ਪਰ ਮੱਕਾ ਸਮਝੌਤਾ ਇਸ ਲਈ ਵੀ ਜ਼ਿਆਦਾ ਮਜ਼ਬੂਤ ਨਹੀਂ ਮੰਨਿਆ ਜਾਂਦਾ, ਕਿਉਂਕਿ ਇਸ 'ਚ ਸ਼ਾਮਲ ਤਿੰਨਾਂ ਦੇਸ਼ਾਂ ਦੇ ਦੁਸ਼ਮਣ ਵੱਖ-ਵੱਖ ਹਨ। ਇਹ ਦਾਅਵਾ ਵੀ ਬੇਬੁਨਿਆਦ ਹੈ ਕਿ ਪਾਕਿਸਤਾਨ ਆਪਣੀ 'ਪ੍ਰਮਾਣੂ ਛੱਤਰੀ' ਸਾਊਦੀ ਅਰਬ ਨੂੰ ਦੇ ਰਿਹਾ ਹੈ, ਕਿਉਂਕਿ ਅਧਿਕਾਰਤ ਤੌਰ 'ਤੇ ਅਜਿਹਾ ਕੋਈ ਸਮਝੌਤਾ ਜਨਤਕ ਨਹੀਂ ਕੀਤਾ ਗਿਆ।
ਹਾਲਾਂਕਿ ਇਹ ਗਠਜੋੜ ਭਾਰਤ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੈ, ਪਰ ਸਾਊਦੀ ਅਰਬ ਦੇ ਭਾਰਤ ਨਾਲ ਮਜ਼ਬੂਤ ਆਰਥਿਕ ਤੇ ਊਰਜਾ ਸਬੰਧ ਹੋਣ ਕਾਰਨ ਰਿਆਧ ਪਾਕਿਸਤਾਨ ਕਰ ਕੇ ਭਾਰਤ ਨਾਲ ਆਪਣੇ ਸਬੰਧ ਵਿਗਾੜਨਾ ਨਹੀਂ ਚਾਹੇਗਾ। ਇਸ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਨਾਟੋ ਦੀ ਤਰਜ਼ 'ਤੇ ਬਣਾਇਆ ਗਿਆ ਮੱਕਾ ਪੈਕਟ ਬੇਸ਼ੱਕ ਕਾਗਜ਼ਾਂ 'ਤੇ ਮਜ਼ਬੂਤ ਦਿਖਦਾ ਹੈ, ਪਰ ਜ਼ਮੀਨੀ ਹਕੀਕਤ 'ਚ ਇਹ ਕਾਫ਼ੀ ਕਮਜ਼ੋਰ ਹੈ।
ਇਹ ਵੀ ਪੜ੍ਹੋ- ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ ! ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਿਮ ਟ੍ਰੇਨਰ ਨੇ ਘਰ 'ਚ ਵੜ ਕੀਤਾ 21 ਸਾਲਾ ਮਾਡਲ ਦਾ ਕਤਲ, ਫਿਰ...
NEXT STORY