ਨੈਸ਼ਨਲ ਡੈਸਕ : ਜਿਵੇਂ-ਜਿਵੇਂ ਦੇਸ਼ 'ਚ ਸਾਈਬਰ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ, ਉਸੇ ਤਰ੍ਹਾਂ 'ਡਿਜੀਟਲ ਅਰੈਸਟ' ਵਰਗੀ ਚੀਜ਼ ਵੀ ਸਾਹਮਣੇ ਆਈ ਹੈ। ਇਕ ਤਰ੍ਹਾਂ ਨਾਲ, ਇਹ ਕਿਸੇ ਨੂੰ ਮਾਨਸਿਕ ਤੌਰ 'ਤੇ ਕਾਬੂ ਕਰਨ ਦੇ ਬਰਾਬਰ ਹੈ ਤੇ ਜੋ ਲੋਕ ਇਕ ਫੋਨ ਕਾਲ ਨਾਲ ਇਸ ਦੇ ਜਾਲ ਵਿਚ ਫਸ ਜਾਂਦੇ ਹਨ, ਉਹ ਇਸ ਨੂੰ ਭਿਆਨਕ ਕਹਿੰਦੇ ਹਨ ਅਤੇ ਲੱਖਾਂ ਰੁਪਏ ਗੁਆ ਦਿੰਦੇ ਹਨ। ਤਾਜ਼ਾ ਮਾਮਲਾ ਯੂਪੀ ਦੇ ਮੇਰਠ ਦਾ ਹੈ। ਇੱਥੇ ਡਿਜੀਟਲ ਗ੍ਰਿਫਤਾਰੀ ਦੇ ਜ਼ਰੀਏ 28 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।
'ਤੁਹਾਡੇ ਆਧਾਰ ਕਾਰਡ ਤੋਂ ਕਿਸੇ ਨੇ ਲਿਆ ਹੈ ਸਿਮ'
ਇਲਜ਼ਾਮ ਹੈ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਡਿਜ਼ੀਟਲ ਤਰੀਕੇ ਨਾਲ ਧੋਖਾਧੜੀ ਦੇ ਸ਼ਿਕਾਰ ਬਣਾਇਆ ਗਿਆ ਹੈ ਤੇ ਉਸ ਨਾਲ 28 ਲੱਖ ਰੁਪਏ ਦੀ ਠੱਗੀ ਮਾਰੀ ਗਈ ਸੀ, ਜਿਸ ਵਿੱਚ ਬਜ਼ੁਰਗ ਵਿਅਕਤੀ ਨੂੰ ਇੱਕ ਫੋਨ ਆਇਆ ਅਤੇ ਦੱਸਿਆ ਗਿਆ ਕਿ ਉਸ ਦੇ ਆਧਾਰ ਕਾਰਡ 'ਤੇ ਇੱਕ ਨੰਬਰ ਚਾਲੂ ਹੋ ਗਿਆ ਹੈ, ਜਿਸ ਕਾਰਨ ਗੈਰ-ਕਾਨੂੰਨੀ ਗਤੀਵਿਧੀਆਂ ਕੀਤੀਆਂ ਗਈਆਂ ਹਨ। ਇਸ ਨਾਲ ਨਜਿੱਠਣ ਦੇ ਨਾਂ 'ਤੇ ਉਸ ਨੂੰ ਲੁੱਟਿਆ ਗਿਆ। ਪੁਲਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਧੋਖਾਧੜੀ ਕਰਨ ਵਾਲੇ ਨੇ ਆਪਣੇ ਆਪ ਨੂੰ ਜੂਨੀਅਰ ਟੈਲੀਕਾਮ ਅਫਸਰ ਦੱਸਿਆ
ਦਰਅਸਲ ਮੇਰਠ ਦੇ ਕੰਕਰਖੇੜਾ ਥਾਣਾ ਖੇਤਰ ਦੇ ਰਹਿਣ ਵਾਲੇ ਸੁਰੇਸ਼ ਪਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ 'ਚ ਲਿਖਿਆ ਹੈ ਕਿ ਉਸ ਨੂੰ 9 ਅਕਤੂਬਰ ਨੂੰ ਇਕ ਅਣਪਛਾਤੇ ਨੰਬਰ ਤੋਂ ਕਾਲ ਆਈ ਤੇ ਉਸ ਨੇ ਆਪਣੀ ਪਛਾਣ ਜੂਨੀਅਰ ਟੈਲੀਕਾਮ ਅਫਸਰ ਮਹਿੰਦਰ ਸਿੰਘ ਦੇ ਰੂਪ 'ਚ ਦਿੱਤੀ। ਉਸ ਨੇ ਬਜ਼ੁਰਗ ਸੁਰੇਸ਼ ਪਾਲ ਨੂੰ ਦੱਸਿਆ ਕਿ ਉਸ ਦੇ ਆਧਾਰ ਕਾਰਡ ਵਿੱਚੋਂ ਇੱਕ ਫੋਨ ਨੰਬਰ ਲੈ ਲਿਆ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਨਾਜਾਇਜ਼ ਕੰਮ ਕਰਨ ਅਤੇ ਮੈਸੇਜ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਦਿੱਲੀ ਪੁਲਸ ਹੈੱਡਕੁਆਰਟਰ ਤੋਂ 'ਆਈਪੀਐੱਸ ਦੀ ਵੀਡੀਓ ਕਾਲ
ਇਸ ਤੋਂ ਬਾਅਦ ਧੋਖੇਬਾਜ਼ ਨੇ ਬਜ਼ੁਰਗ ਨੂੰ ਦੱਸਿਆ ਕਿ ਦਿੱਲੀ 'ਚ ਉਸ ਦੇ ਨਾਂ 'ਤੇ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਦਿੱਲੀ ਪੁਲਸ ਹੈੱਡਕੁਆਰਟਰ ਤੋਂ ਉਸ ਨੂੰ ਕਾਲ ਕੀਤੀ ਜਾਵੇਗੀ। ਇਸ ਕਾਲ ਤੋਂ ਬਾਅਦ ਸੁਰੇਸ਼ ਪਾਲ ਨੂੰ ਇੱਕ ਵੀਡੀਓ ਕਾਲ ਆਈ ਜਿਸ ਵਿੱਚ ਸਾਹਮਣੇ ਵਾਲੇ ਵਿਅਕਤੀ ਨੇ ਆਪਣੀ ਪਛਾਣ ਦਿੱਲੀ ਪੁਲਸ ਹੈੱਡਕੁਆਰਟਰ ਤੋਂ ਆਈਪੀਐੱਸ ਸੁਨੀਲ ਕੁਮਾਰ ਗੌਤਮ ਤੇ ਇੱਕ ਸੀਬੀਆਈ ਅਧਿਕਾਰੀ ਵਜੋਂ ਦਿੱਤੀ।
2 ਘੰਟੇ 35 ਮਿੰਟ 'ਚ ਲੁੱਟੇ 28 ਲੱਖ ਰੁਪਏ
ਬਜ਼ੁਰਗ ਵਿਅਕਤੀ ਨੂੰ ਕਰੀਬ 2 ਘੰਟੇ 35 ਮਿੰਟ ਤੱਕ ਧਮਕਾਇਆ ਗਿਆ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਲਈ ਕਿਹਾ ਗਿਆ ਤੇ ਵੀਡੀਓ ਕਾਲਰ ਨੇ ਪੀੜਤ ਸੁਰੇਸ਼ ਪਾਲ ਨੂੰ ਡਰਾਇਆ ਅਤੇ 28 ਲੱਖ ਰੁਪਏ ਆਨਲਾਈਨ ਟਰਾਂਸਫਰ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਨਿਰਦੋਸ਼ ਪਾਏ ਜਾਂਦੇ ਹਨ ਤਾਂ ਸਾਰਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਪੀੜਤ ਸੁਰੇਸ਼ ਪਾਲ ਨੇ ਦਿੱਤੇ ਖਾਤੇ ਨੰਬਰ 'ਤੇ ਪੈਸੇ ਟਰਾਂਸਫਰ ਕਰ ਦਿੱਤੇ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਇਸ ਮਾਮਲੇ 'ਚ ਪੀੜਤ ਸੁਰੇਸ਼ ਪਾਲ ਨੇ ਮੇਰਠ ਦੇ ਸਾਈਬਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
115 ਮਹੀਨਿਆਂ 'ਚ ਦੁੱਗਣਾ ਹੋ ਜਾਵੇਗਾ ਪੈਸਾ! ਇਸ ਸਕੀਮ ਨਾਲ ਮਿਲੇਗਾ ਵੱਧ ਵਿਆਜ
NEXT STORY