ਸ਼੍ਰੀਨਗਰ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਟਵੀਟ ਕਰ ਕੇ ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਕਰਨ ਦਾ ਦੋਸ਼ ਲਾਇਆ ਹੈ। ਮਹਿਬੂਬਾ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਦਸੰਬਰ ਵਿਚ ਪਾਰਿਮਪੋਰਾ ਇਲਾਕੇ ਵਿਚ ਕਥਿਤ ਮੁਕਾਬਲੇ ਵਿਚ ਮਾਰੇ ਗਏ ਅਤਹਰ ਮੁਸ਼ਤਾਕ ਦੇ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਹਮੇਸ਼ਾ ਵਾਂਗ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਸਰਕਾਰ ਦੇ ਕੁਝ ਲੋਕ ਮੇਰੇ ਘਰ ਆਏ ਅਤੇ ਮੈਨੂੰ ਬਾਹਰ ਜਾਣ ਤੋਂ ਰੋਕਿਆ। ਮੈਂ ਜਦ ਉਨ੍ਹਾਂ ਤੋਂ ਕਾਰਣ ਪੁੱਛਿਆ ਤਾਂ ਉਹ ਚੁੱਪ ਹੋ ਗਏ। ਅਤਹਰ ਵੱਲੋਂ ਆਪਣੇ ਪੁੱਤਰ ਦੀ ਲਾਸ਼ ਮੰਗਣ 'ਤੇ ਉਸ ਖਿਲਾਫ ਯੂ. ਏ. ਪੀ. ਏ. ਅਧੀਨ ਮਾਮਲਾ ਦਰਜ ਕੀਤਾ ਗਿਆ। ਮਹਿਬੂਬਾ ਨੇ ਗੁਪਕਾਰ ਖੇਤਰ ਵਿਚ ਆਪਣੇ ਆਵਾਸ 'ਫੇਅਰਵਿਊ' 'ਤੇ ਆਪਣੇ ਸੁਰੱਖਿਆ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਦੀ ਇਕ ਵੀਡੀਓ ਵੀ ਪੋਸਟ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਬੰਗਾਲ 'ਚ ਬੀਜੇਪੀ ਨੇਤਾ ਦੀ ਗੱਡੀ 'ਤੇ ਗੋਲੀਆਂ ਅਤੇ ਬੰਬ ਨਾਲ ਹਮਲਾ, ਹਾਲਤ ਗੰਭੀਰ
NEXT STORY