ਨਵੀਂ ਦਿੱਲੀ— ਮੈਟਰੋ 'ਚ ਯਾਤਰਾ ਕਰਦੇ ਸਮੇਂ ਹੁਣ ਯਾਤਰੀ ਜ਼ਿਆਦਾ ਭਾਰੀ ਅਤੇ ਓਵਰਸਾਈਜ਼ ਬੈਗ ਆਸਾਨੀ ਨਾਲ ਨਹੀਂ ਲਿਜਾ ਸਕਦੇ ਹਨ। ਦਰਅਸਲ ਡੀ. ਐੱਮ. ਆਰ. ਸੀ. 'ਚ ਯਾਤਰਾ ਕਰਦੇ ਸਮੇਂ ਓਵਰਸਾਈਜ਼ ਬੈਗ ਲੈ ਕੇ ਜਾਣ 'ਤੇ ਰੋਕ ਲੱਗਣ ਜਾ ਰਹੀ ਹੈ। ਇਸ ਮਾਮਲੇ 'ਚ ਮਿਲੀ ਜਾਣਕਾਰੀ ਮੁਤਾਬਕ 20 ਮਾਰਚ ਤਕ ਇਸ ਯੋਜਨਾ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਦੇ ਚੱਲਦੇ ਹੀ 15 ਕਿਲੋ ਤੋਂ ਜ਼ਿਆਦਾ ਭਾਰ ਲੈ ਕੇ ਜਾਣ ਵਾਲਿਆਂ ਨੂੰ ਨਵੀਂ ਦਿੱਲੀ ਦੇ ਨਾਲ-ਨਾਲ ਕੁਝ ਹੋਰ ਮੈਟਰੋ ਸਟੇਸ਼ਨਾਂ 'ਤੇ ਓਵਰਸਾਈਜ਼ ਬੈਗ ਕਾਰਨ ਯਾਤਰਾ ਕਰਨ ਤੋਂ ਰੋਕਿਆ ਜਾ ਸਕਦਾ ਹੈ।
ਡੀ. ਐੱਮ. ਆਰ. ਸੀ. ਨੇ ਹਾਲ ਹੀ 'ਚ ਕੁਝ ਸਟੇਸ਼ਨਾਂ 'ਤੇ ਬੈਗਾਂ ਦੀ ਜਾਂਚ ਕਰਨ ਲਈ ਲਗਾਈ ਐਕਸ-ਰੇ-ਮਸ਼ੀਨ ਨੇੜੇ ਯੂ ਆਕਾਰ ਮੈਟਲ ਬੈਰੀਅਰ ਲਗਾਇਆ ਹੈ। 5 ਮੈਟਰੋ ਸਟੇਸ਼ਨਾਂ ਬਾਰਾਖੰਭਾ, ਆਨੰਦ ਵਿਹਾਰ, ਚਾਂਦਨੀ ਚੌਕ, ਕਸ਼ਮੀਰੀ ਗੇਟ ਅਤੇ ਸ਼ਾਹਦਰਾ 'ਤੇ ਇਸ 'ਚ ਵੱਡੇ ਸਾਈਜ਼ ਦੇ ਸਮਾਨ ਐਕਸ-ਰੇ ਮਸ਼ੀਨ ਅੰਦਰ ਨਹੀਂ ਲਿਜਾਏ ਜਾ ਸਕਦੇ ਹਨ। ਮਾਰਚ ਤੋਂ ਡੀ. ਐੱਮ. ਆਰ. ਸੀ. ਓਵਰਸਾਈਜ਼ ਸਮਾਨਾਂ 'ਤੇ ਬਾਰ ਵਾਲੇ ਸਟੇਸ਼ਨਾਂ ਦੀ ਗਿਣਤੀ 15 ਹੋਰ ਵੱਧਣ ਵਾਲੀ ਹੈ। ਇਸ 'ਚ ਆਦਰਸ਼ ਨਗਰ, ਆਜ਼ਾਦਪੁਰ, ਬਦਰਪੁਰ, ਬਾਟਨਿਕਲ ਗਾਰਡਨ, ਚਾਵੜੀ ਬਾਜ਼ਾਰ, ਦਿਲਸ਼ਾਦ ਗਾਰਡਨ, ਗੋਵਿੰਦਪੁਰ, ਹੁਡਾ ਸਿਟੀ ਸੈਂਟਰ, ਇੰਦਰਲੋਕ, ਕਰੋਲ ਬਾਗ, ਲਾਲ ਕਿਲਾ, ਨਾਂਗਲੋਈ, ਆਰ ਕੇ ਆਸ਼ਰਮ ਮਾਰਗ, ਰਿਠਾਲਾ ਅਤੇ ਨਵੀਂ ਦਿੱਲੀ ਆਉਣਗੇ।
ਡੀ. ਐੱਮ. ਆਰ. ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਆਪਰੇਸ਼ਨ ਅਤੇ ਮੈਨਟੇਨੈਂਸ ਐਕਟ ਅਧੀਨ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਜੋ ਬੈਗ ਸਾਈਜ਼ ਦੇ ਨਿਯਮਾਂ ਦਾ ਪਾਲਣ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸੀ. ਆਈ. ਐੱਸ. ਐੱਫ. ਦੇ ਇਨਪੁਟ ਦੇ ਆਧਾਰ 'ਤੇ ਵੀ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਡੀ. ਐਮ. ਆਰ. ਸੀ. ਦੇ ਆਪਰੇਸ਼ਨ ਅਤੇ ਮੈਨਟੇਨੈਂਸਸ ਐਕਟ ਯਾਤਰੀਆਂ ਨੂੰ 15 ਕਿ. ਗ੍ਰਾ ਤੋਂ ਜ਼ਿਆਦਾ ਭਾਰ ਦਾ ਸਮਾਨ ਲੈ ਜਾਣ ਤੋਂ ਰੋਕਦਾ ਹੈ। ਐਕਟ 'ਚ ਵਸਤੂ ਦੀ ਲੰਬਾਈ-ਚੌੜਾਈ 45 ਸੈ. ਮੀ. ਹੋ ਸਕਦੀ ਹੈ ਅਤੇ ਉਚਾਈ 25 ਸੈ. ਮੀ. ਤੋਂ ਜ਼ਿਆਦਾ ਨਹੀਂ ਹੋ ਸਕਦੀ ਹੈ। ਮੈਟਰੋ 'ਚ ਇਹ ਨਿਯਮ ਸ਼ੁਰੂ ਤੋਂ ਹੀ ਲਾਗੂ ਹਨ ਅਤੇ ਡੀ. ਐਮ. ਆਰ. ਸੀ. ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਅਜੇ ਕਰ ਰਹੀ ਹੈ ਤਾਂ ਜੋ ਯਾਤਰੀ ਇਸ ਦਾ ਪਾਲਣ ਕਰਨ।
ਯੂ. ਦੇ ਆਕਾਰ ਦੇ ਬੈਰੀਅਰ ਕਾਰਨ ਓਵਰਸਾਈਜ਼ ਬੈਗ ਲੈ ਕੇ ਚੱਲਣ ਵਾਲੇ ਯਾਤਰੀਆਂ ਨੂੰ ਨਵੀਂ ਦਿੱਲੀ ਮੈਟਰੋ ਸਟੇਸ਼ਨ 'ਤੇ ਬਹੁਤ ਮੁਸ਼ਕਿਲ ਹੋਣ ਵਾਲੀ ਹੈ। ਇਸ ਸਟੇਸ਼ਨ 'ਤੇ ਯਾਤਰੀਆਂ ਦੀ ਤਾਦਾਦ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਉਨ੍ਹਾਂ ਕੋਲ ਓਵਰਸਾਈਜ਼ ਬੈਗ ਹੁੰਦੇ ਹੀ ਹਨ। ਇਸ ਤੋਂ ਇਲਾਵਾ ਹਵਾਈ ਐਕਸਪ੍ਰੈਸ ਲਾਈਨ ਤੋਂ ਨਵੀਂ ਦਿੱਲੀ ਮੈਟਰੋ ਸਟੇਸ਼ਨ ਪਹੁੰਚਦੇ ਹਨ ਉਨ੍ਹਾਂ ਕੋਲ ਵੀ ਓਵਰਸਾਈਜ਼ ਬੈਗ ਹੁੰਦੇ ਹਨ ਅਤੇ ਉਨ੍ਹਾਂ ਵੀ ਪਰੇਸ਼ਾਨੀ ਝੇਲਣੀ ਪਵੇਗੀ।
'ਤੰਦਰੁਸਤ ਰਹਿਣ ਲਈ ਡਾਈਟਿੰਗ ਜ਼ਰੂਰੀ ਨਹੀਂ'
NEXT STORY