ਠਾਣੇ (ਏਜੰਸੀ) - ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ 17 ਸਾਲਾ ਲੜਕੀ ਨੂੰ ਇਕ ਮਹਿਲਾ ਦੋਸਤ ਨੇ ਪਾਰਟੀ ਵਿਚ ਸ਼ਾਮਲ ਹੋਣ ਦੇ ਬਹਾਨੇ ਸੱਦਿਆ, ਜਿਸ ਤੋਂ ਬਾਅਦ 2 ਵਿਅਕਤੀਆਂ ਨੇ ਉਸ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ 16-17 ਨਵੰਬਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਇਸ ਕਥਿਤ ਘਟਨਾ ਸਬੰਧੀ ਲੜਕੀ ਦੀ ਦੋਸਤ ਸਮੇਤ ਚਾਰ ਲੋਕਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੀ 25 ਸਾਲਾ ਦੋਸਤ ਨੇ ਉਸ ਨੂੰ ਮੀਰਾ ਰੋਡ ਇਲਾਕੇ ਵਿਚ ਇਕ ਪਾਰਟੀ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉੱਥੇ ਮੌਜੂਦ 2 ਨੌਜਵਾਨਾਂ ਨੇ ਜਬਰ-ਜ਼ਨਾਹ ਕਰਨ ਤੋਂ ਪਹਿਲਾਂ ਉਸ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਸ਼ਰਾਬ ਪਿਲਾਈ। ਲੜਕੀ ਨੇ ਇਹ ਦੋਸ਼ ਵੀ ਲਗਾਇਆ ਕਿ ਮੁਲਜ਼ਮ ਉਸ ਦੀ ‘5 ਗ੍ਰਾਮ ਦੀ ਸੋਨੇ ਦੀ ਚੇਨ’ ਵੀ ਲੈ ਗਏ।
ਭਗਵਾਨ ਵੈਂਕਟੇਸ਼ਵਰ ਨੂੰ 160 ਕਰੋੜ ਦੇ ਗਹਿਣੇ ਚੜ੍ਹਾਏਗਾ ਸ਼ਰਧਾਲੂ
NEXT STORY