ਮਿਜ਼ੋਰਮ/ਜਲੰਧਰ : 20 ਫਰਵਰੀ 1987 ਨੂੰ ਭਾਰਤ ਦਾ 23ਵਾਂ ਰਾਜ ਬਣਨ ਤੋਂ ਬਾਅਦ ਮਿਜ਼ੋਰਮ ਨੇ ਆਪਣੀ ਇੱਕ ਵਿਲੱਖਣ ਪਛਾਣ ਬਣਾਈ ਹੈ। ਅੱਜ ਇਹ ਰਾਜ ਆਪਣੀ ਇਮਾਨਦਾਰੀ, ਅਨੁਸ਼ਾਸਨ ਅਤੇ ਉੱਚ ਸਮਾਜਿਕ ਕਦਰਾਂ-ਕੀਮਤਾਂ ਲਈ ਪੂਰੇ ਦੇਸ਼ 'ਚ ਜਾਣਿਆ ਜਾਂਦਾ ਹੈ। ਭੂਗੋਲਿਕ ਤੌਰ 'ਤੇ ਇਹ ਰਾਜ ਬੰਗਲਾਦੇਸ਼ ਤੇ ਮਿਆਂਮਾਰ ਨਾਲ ਅੰਤਰਰਾਸ਼ਟਰੀ ਸਰਹੱਦਾਂ ਸਾਂਝੀਆਂ ਕਰਦਾ ਹੈ ਤੇ ਅਸਾਮ, ਮਣੀਪੁਰ ਤੇ ਤ੍ਰਿਪੁਰਾ ਨਾਲ ਵੀ ਜੁੜਿਆ ਹੋਇਆ ਹੈ।

ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਸਹਿਯੋਗ ਨਾਲ ਪੱਤਰਕਾਰਾਂ ਦੇ ਇੱਕ ਵਫਦ ਨੇ ਹਾਲ ਹੀ 'ਚ ਮਿਜ਼ੋਰਮ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸੂਚਨਾ ਤੇ ਲੋਕ ਸੰਪਰਕ ਨਿਰਦੇਸ਼ਾਲਾ ਅਤੇ ਮਿਜ਼ੋਰਮ ਜਰਨਲਿਸਟਸ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ,।
ਰਾਜ ਦੀ ਉੱਚ ਸਾਖਰਤਾ ਦਰ ਨੇ ਇੱਥੇ ਇੱਕ ਅਨੁਸ਼ਾਸਿਤ ਅਤੇ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਈ ਹੈ। ਅਧਿਕਾਰੀਆਂ ਅਨੁਸਾਰ ਮਿਜ਼ੋਰਮ ਦੇ ਲੋਕਾਂ ਵਿੱਚ ਇਮਾਨਦਾਰੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਮੀਡੀਆ ਦੇ ਖੇਤਰ ਵਿੱਚ ਵੀ ਰਾਜ ਕਾਫੀ ਸਰਗਰਮ ਹੈ, ਜਿੱਥੇ 3 ਅੰਗਰੇਜ਼ੀ ਤੇ ਲਗਭਗ 30 ਮਿਜ਼ੋ ਭਾਸ਼ਾ ਦੇ ਅਖ਼ਬਾਰ ਪ੍ਰਕਾਸ਼ਿਤ ਹੁੰਦੇ ਹਨ।
ਮਿਜ਼ੋਰਮ ਦੇ ਲੋਕ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ। ਪਹਾੜੀ ਸੜਕਾਂ ਹੋਣ ਦੇ ਬਾਵਜੂਦ ਲੋਕ ਬਿਨਾਂ ਵਜ੍ਹਾ ਹਾਰਨ ਨਹੀਂ ਵਜਾਉਂਦੇ ਅਤੇ ਹੈਲਮੇਟ ਦੀ ਵਰਤੋਂ ਲਾਜ਼ਮੀ ਕਰਦੇ ਹਨ। ਰਿਪੋਰਟ ਵਿੱਚ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਪੰਜਾਬ ਵਿੱਚ ਲੋਕ ਅਕਸਰ ਨਿਯਮਾਂ ਦੀ ਅਣਦੇਖੀ ਕਰਦੇ ਹਨ।
ਔਰਤਾਂ ਦੀ ਭਾਗੀਦਾਰੀ ਤੇ ਵਿਸ਼ਵਾਸ ਦੀ ਪਰੰਪਰਾ
ਰਾਜ ਦੀ ਤਰੱਕੀ 'ਚ ਔਰਤਾਂ ਦਾ ਵੱਡਾ ਯੋਗਦਾਨ ਹੈ। ਸਰਕਾਰੀ ਸੰਸਥਾਵਾਂ ਤੇ ਵਪਾਰਕ ਖੇਤਰਾਂ 'ਚ ਔਰਤਾਂ ਦੀ ਸਰਗਰਮ ਮੌਜੂਦਗੀ ਰਾਜ ਦੀ ਅਗਾਂਹਵਧੂ ਸੋਚ ਨੂੰ ਦਰਸਾਉਂਦੀ ਹੈ।

ਸਭ ਤੋਂ ਹੈਰਾਨੀਜਨਕ ਪਹਿਲੂ "ਦੁਕਾਨਦਾਰ ਤੋਂ ਬਿਨਾਂ ਦੁਕਾਨ" ਦੀ ਪਰੰਪਰਾ ਹੈ। ਦੂਰ-ਦੁਰਾਡੇ ਦੇ ਇਲਾਕਿਆਂ 'ਚ ਕਿਸਾਨ ਆਪਣੀ ਫ਼ਸਲ ਸੜਕ ਕਿਨਾਰੇ ਰੱਖ ਦਿੰਦੇ ਹਨ ਤੇ ਨਾਲ ਹੀ ਰੇਟ ਲਿਸਟ ਤੇ ਪੈਸਿਆਂ ਲਈ ਇੱਕ ਬਾਕਸ ਜਾਂ QR ਕੋਡ ਰੱਖ ਦਿੱਤਾ ਜਾਂਦਾ ਹੈ। ਗਾਹਕ ਆਪਣੀ ਮਰਜ਼ੀ ਨਾਲ ਸਾਮਾਨ ਚੁੱਕਦੇ ਹਨ ਅਤੇ ਇਮਾਨਦਾਰੀ ਨਾਲ ਪੈਸੇ ਜਮ੍ਹਾਂ ਕਰਵਾ ਦਿੰਦੇ ਹਨ। ਇਹ ਪਰੰਪਰਾ ਸਮਾਜ ਵਿੱਚ ਡੂੰਘੇ ਵਿਸ਼ਵਾਸ ਅਤੇ ਨੈਤਿਕਤਾ ਦਾ ਪ੍ਰਤੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਫ਼ ਦ ਰਿਕਾਰਡ : ਰਾਹੁਲ ਦੀ ਸਿਆਸੀ ਸਮਝ ਅਜੇ ਘੱਟ
NEXT STORY