ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੇਂਦਰੀ ਸਕੂਲ, ਅੰਬਾਲਾ ਕੈਂਟ ਦੀ 9ਵੀਂ ਜਮਾਤ ਦੀ ਵਿਦਿਆਰਥਣ ਕੁਮਾਰੀ ਇਸ਼ਿਤਾ ਵਲੋਂ 'ਪ੍ਰੀਖਿਆ ਤੇ ਚਰਚਾ' 2023 'ਤੇ ਬਣਾਈ ਗਈ ਪੇਂਟਿੰਗ ਦੀ ਸ਼ਲਾਘਾ ਕੀਤੀ ਹੈ। ਕੇਂਦਰੀ ਸਕੂਲ ਸੰਗਠਨ ਦੇ ਇਕ ਟਵੀਟ ਦੇ ਜਵਾਬ 'ਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਬਹੁਤ ਚੰਗਾ! ਚਿੱਤਰਾਂ ਦੇ ਮਾਧਿਅਮ ਨਾਲ ਪ੍ਰੀਖਿਆ ਦੇ ਸਮੇਂ ਵਿਦਿਆਰਥੀਆਂ ਦੀ ਰੂਟੀਨ ਦੀ ਬਿਹਤਰੀਨ ਪੇਸ਼ਕਾਰੀ।'' ਸ਼੍ਰੀ ਮੋਦੀ ਨੇ ਇਕ ਹੋਰ ਟਵੀਟ 'ਚ ਕਿਹਾ,''ਕੇਂਦਰੀ ਸਕੂਲ-4 ਅੰਬਾਲਾ ਛਾਉਣੀ 'ਚ 9ਵੀਂ ਜਮਾਤ ਦੀ ਵਿਦਿਆਰਥਣ ਕੁਮਾਰੀ ਇਸ਼ਿਤਾ ਨੇ ਪ੍ਰੀਖਿਆਵਾਂ ਨੂੰ ਲੈ ਕੇ ਆਪਣੇ ਵਿਚਾਰਾਂ 'ਚ ਚਿੱਤਰ ਦੇ ਮਾਧਿਅਮ ਨਾਲ ਕੁਝ ਇਸ ਤਰ੍ਹਾਂ ਰੰਗ ਭਰੇ ਹਨ।''
ਉਨ੍ਹਾਂ ਨੇ ਕਿਹਾ ਕਿ ਚਿੱਤਰ 'ਚ ਦਰਸਾਇਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਨੂੰ ਉਤਸਵ ਵਜੋਂ ਲੈਣਾ ਚਾਹੀਦਾ, ਜਿਸ 'ਚ ਆਪਣੀ ਕਲਮ ਦਾ ਉਪਯੋਗ ਕਰਨਾ, ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨਾ, ਪਾਠ ਪੁਸਤਕਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਵਿਦਿਆਰਥੀ-ਵਿਦਿਆਰਥਣਾਂ ਨੂੰ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨੀ ਚਾਹੀਦੀ। ਵਿਦਿਆਰਥੀਆਂ ਨੂੰ ਚੰਗਾ ਭੋਜਨ ਕਰਨਾ ਚਾਹੀਦਾ ਤਾਂ ਕਿ ਉਨ੍ਹਾਂ ਦੀ ਸਿਹਤ ਚੰਗੀ ਰਹੇ ਅਤੇ ਪ੍ਰੀਖਿਆਵਾਂ ਦੀ ਤਿਆਰੀ ਚੰਗੀ ਤਰ੍ਹਾਂ ਨਾਲ ਕਰ ਸਕਣ। ਵਿਦਿਆਰਥੀਆਂ 'ਤੇ ਪੜ੍ਹਾਈ ਦੌਰਾਨ ਘੱਟ ਦਬਾਅ ਰਹਿਣਾ ਚਾਹੀਦਾ ਅਤੇ ਵਿਚ-ਵਿਚ ਪੜ੍ਹਾਈ ਦੌਰਾਨ ਬਰੇਕ ਲੈਣਾ ਚਾਹੀਦਾ। ਪੂਰੀ ਤਰ੍ਹਾਂ ਨਾਲ ਨੀਂਦ ਲੈਣੀ ਚਾਹੀਦੀ, ਸਾਰੀਆਂ ਚੀਜ਼ਾਂ ਨੂੰ ਢੰਗ ਨਾਲ ਯਕੀਨੀ ਕਰਨਾ ਚਾਹੀਦਾ ਅਤੇ ਖੁਦ ਨੂੰ ਕਿਵੇਂ ਪ੍ਰੇਰਿਤ ਕੀਤਾ ਜਾਵੇ, ਇਸ 'ਤੇ ਕਿਵੇਂ ਕੰਮ ਕਰਨਾ ਹੈ, ਇਸ 'ਤੇ ਧਿਆਨ ਦੇਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਇਸ਼ਿਤਾ ਦੀ 'ਪ੍ਰੀਖਿਆ ਤੇ ਚਰਚਾ 2023' ਪੇਂਟਿੰਗ ਦੀ ਕਾਫ਼ੀ ਤਾਰੀਫ਼ ਕੀਤੀ ਹੈ।
ਗੁਟਖੇ ਦੇ ਪੈਕਟਾਂ 'ਚੋਂ ਮਿਲੇ 40 ਹਜ਼ਾਰ US ਡਾਲਰ, ਹੱਕੇ-ਬੱਕੇ ਰਹਿ ਗਏ ਕਸਟਮ ਅਧਿਕਾਰੀ
NEXT STORY