ਨੈਸ਼ਨਲ ਡੈਸਕ- ਡੋਨਾਲਡ ਟਰੰਪ ਨੂੰ ਦੋ ਗੱਲਾਂ ਤੋਂ ਕਦੇ ਪਰਹੇਜ਼ ਨਹੀਂ ਰਿਹਾ: ਸਿਹਰਾ ਲੈਣਾ ਅਤੇ ਸ਼ਲਾਘਾ ਲੈਣ ਦੀ ਇੱਛਾ ਰੱਖਣਾ। ਲੱਗਭਗ ਇਕ ਸਾਲ ਤੋਂ, ਉਹ ਭਾਰਤ ਤੋਂ ਉਨ੍ਹਾਂ ਜਾਦੂਈ ਸ਼ਬਦਾਂ ਦੀ ਉਡੀਕ ਕਰ ਰਹੇ ਸਨ, ਸਗੋਂ ਬੇਸਬਰ ਸਨ, ਜਿਨ੍ਹਾਂ ਨੂੰ ਉਹ ਆਪਣਾ ਹੱਕ ਸਮਝਦੇ ਹਨ। ਬੀਤੇ ਸਾਲ ਮਈ ’ਚ ਭਾਰਤ-ਪਾਕਿਸਤਾਨ ਜੰਗਬੰਦੀ ਦੇ ਐਲਾਨ ਤੋਂ ਬਾਅਦ, ਟਰੰਪ ਨੂੰ ‘ਸਟੈਂਡਿੰਗ ਓਵੇਸ਼ਨ’ ਮਿਲਣ ਦੀ ਉਮੀਦ ਸੀ। ਪਾਕਿਸਤਾਨ ਨੇ ਖੁਸ਼ੀ-ਖੁਸ਼ੀ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਦੇ ਹੋਏ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਕਰ ਦਿੱਤੀ।
ਹਾਲਾਂਕਿ, ਭਾਰਤ ਨੇ ਕੂਟਨੀਤਕ ਚੁੱਪ ਵੱਟੀ ਰੱਖੀ- ਨਾ ਕੋਈ ਗੁਲਦਸਤਾ, ਨਾ ਕੋਈ ਧੰਨਵਾਦ ਪੱਤਰ, ਇੱਥੋਂ ਤੱਕ ਕਿ ਨਿਮਰਤਾ ਦਾ ਇਕ ਸ਼ਬਦ ਤੱਕ ਨਹੀਂ। ਇਹ ਚੁੱਪ ਸਪੱਸ਼ਟ ਤੌਰ ’ਤੇ ਟਰੰਪ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਹ ਹਰ ਮੌਕੇ ’ਤੇ ਦੁਨੀਆ ਨੂੰ ਯਾਦ ਦਿਵਾਉਂਦੇ ਰਹੇ ਕਿ ਉਨ੍ਹਾਂ ਨੇ ‘ਜੰਗ ਰੋਕ ਦਿੱਤੀ ਹੈ।’ ਉਹ ਕਦੇ ਜੰਗਬੰਦੀ ਦੇ ਦਾਅਵਿਆਂ, ਕਦੇ ਟੈਰਿਫ ਦੀਆਂ ਧਮਕੀਆਂ ਅਤੇ ਹਮੇਸ਼ਾ ਦੁਨੀਆ ਦੇ ਸ਼ਾਂਤੀ ਦੂਤ ਵਜੋਂ ਯਾਦ ਕੀਤਾ ਜਾਣਾ ਚਾਹੁੰਦੇ ਹਨ।
ਫਿਰ 2 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਜ਼ਾ ਪੋਸਟ ਆਈ। ਉਨ੍ਹਾਂ ਨੇ ਸਿਰਫ਼ ਵਪਾਰਕ ਸਮਝੌਤੇ ਦੀ ਪੁਸ਼ਟੀ ਹੀ ਨਹੀਂ ਕੀਤੀ, ਸਗੋਂ ਟਰੰਪ ਨੂੰ ਇਸ ਤੋਂ ਕਿਤੇ ਵੱਧ ਕੀਮਤੀ ਚੀਜ਼ ਦਿੱਤੀ-ਮਾਨਤਾ। ਟਰੰਪ ਦੇ ਆਤਮ-ਮੁਗਧ ਅਕਸ ਨੂੰ ਧਿਆਨ ’ਚ ਰੱਖਦੇ ਹੋਏ, ਮੋਦੀ ਨੇ ‘ਐਕਸ’ ’ਤੇ ਆਪਣੀ ਪੋਸਟ ’ਚ ਕਿਹਾ ਕਿ ਟਰੰਪ ਦੀ ਅਗਵਾਈ ‘ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਬਹੁਤ ਮਹੱਤਵਪੂਰਨ ਹੈ’ ਅਤੇ ‘ਭਾਰਤ ਸ਼ਾਂਤੀ ਲਈ ਉਨ੍ਹਾਂ ਦੇ ਯਤਨਾਂ ਦਾ ਪੂਰਾ ਸਮਰਥਨ ਕਰਦਾ ਹੈ।’
ਟਰੰਪ ਲਈ ਇਹ ਕਿਸੇ ਸੰਗੀਤ ਵਾਂਗ ਸੀ, ਇਸ ਲਈ ਨਹੀਂ ਕਿ ਟੈਰਿਫ ਘਟਾ ਦਿੱਤੇ ਗਏ, ਸਗੋਂ ਇਸ ਲਈ ਕਿ ਉਨ੍ਹਾਂ ਦੀ ਮਨਪਸੰਦ ਭੂਮਿਕਾ ‘ਵਿਸ਼ਵ ਦੇ ਪ੍ਰਧਾਨ ਸ਼ਾਂਤੀ ਦੂਤ’ ਨੂੰ ਆਖਰਕਾਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨੇਤਾ ਨੇ ਸਵੀਕਾਰ ਕਰ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਇਕ ਹੀ ਝਟਕੇ ’ਚ ਟਰੰਪ ਨੂੰ ਉਹ ਦੇ ਦਿੱਤਾ ਜਿਸ ਦੀ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਚਾਹਤ ਸੀ ਪਰ ਮੋਦੀ ਨੇ ਸਮੇਂ ਦੀ ਚੋਣ ਸੋਚ-ਸਮਝ ਕੇ ਕੀਤੀ। ਹੁਣ ਜਦੋਂ ਟਰੰਪ ਨੇ ਇਹ ਪ੍ਰਸ਼ੰਸਾ ਸੁਣ ਲਈ ਹੈ, ਤਾਂ ਸ਼ਾਇਦ ਉਹ ਆਖਰਕਾਰ ਸ਼ਲਾਘਾ ਦੇ ਪਿੱਛੇ ਭੱਜਣਾ ਬੰਦ ਕਰ ਦੇਣ- ਹਾਲਾਂਕਿ ਟਰੰਪ ਦੇ ਮਾਮਲੇ ’ਚ, ਸ਼ਲਾਘਾ ਸੁਣਨ ਦੀ ਚਾਹਤ ਕਦੇ ਖਤਮ ਨਹੀਂ ਹੁੰਦੀ।
ਚਾਹ ਬਣਾਉਂਦੇ ਸਮੇਂ ਫਟ ਗਿਆ ਸਿਲੰਡਰ, ਪਰਿਵਾਰਕ ਮੈਂਬਰਾਂ ਤੇ ਗੁਆਂਢੀ ਸਮੇਤ 4 ਗੰਭੀਰ ਝੁਲਸੇ
NEXT STORY