ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀਆਂ 20 ਪ੍ਰਮੁੱਖ ਅਰਥਵਿਵਸਥਾਵਾਂ ਦੇ ਸਮੂਹ ਜੀ-20 ਦੀ ਭਾਰਤ ਦੀ ਪ੍ਰਧਾਨਗੀ ਪ੍ਰਤੀ ਹਮਾਇਤ ਦੇਣ ਲਈ ਫਰਾਂਸ ਅਤੇ ਅਮਰੀਕਾ ਦੇ ਰਾਸ਼ਟਰਪਤੀਆਂ ਸਮੇਤ ਵੈਸ਼ਵਿਕ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਧੰਨਵਾਦ ਮੇਰੇ ਪਿਆਰੇ ਦੋਸਤ ਮੈਕਰੋਨ। ਮੈਂ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਤੁਹਾਡੀ ਸਲਾਹ ਕਰਨ ਨੂੰ ਉਤਸੁਕ ਹਾਂ, ਕਿਉਂਕਿ ਅਸੀਂ ਵਿਆਪਕ ਰੂਪ ਨਾਲ ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ’ਤੇ ਦੁਨੀਆ ਦਾ ਧਿਆਨ ਕੇਂਦਰਿਤ ਕਰਨ ਲਈ ਕੰਮ ਕਰਦੇ ਹਾਂ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਵਧਾਈ ਵਾਲੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਕਿਹਾ, “ਤੁਹਾਡਾ ਸਮਰਥਨ ਮਹੱਤਵਪੂਰਨ ਹੈ। ਜਾਪਾਨ ਨੇ ਵਿਸ਼ਵ ਭਲਾਈ ਵਿੱਚ ਬਹੁਤ ਯੋਗਦਾਨ ਪਾਇਆ ਹੈ ਅਤੇ ਮੈਨੂੰ ਯਕੀਨ ਹੈ ਕਿ ਵਿਸ਼ਵ ਵੱਖ-ਵੱਖ ਮੋਰਚਿਆਂ 'ਤੇ ਜਾਪਾਨ ਦੀਆਂ ਸਫਲਤਾਵਾਂ ਤੋਂ ਸਿੱਖਣਾ ਜਾਰੀ ਰੱਖੇਗਾ।’’ ਦੱਸ ਦੇਈਏ ਕਿ ਭਾਰਤ ਨੇ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ। G20 ਵਿਸ਼ਵ ਕੁੱਲ ਘਰੇਲੂ ਉਤਪਾਦ ਦਾ 85 ਫ਼ੀਸਦੀ ਅਤੇ ਆਬਾਦੀ ਦਾ ਦੋ ਤਿਹਾਈ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦਾ ਵੀ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਕਿਹਾ, “ਧੰਨਵਾਦ @US ਰਾਸ਼ਟਰਪਤੀ ਤੁਹਾਡਾ ਬਹੁਮੁੱਲਾ ਸਮਰਥਨ ਭਾਰਤ ਦੀ ਜੀ-20 ਪ੍ਰਧਾਨਗੀ ਲਈ ਤਾਕਤ ਦਾ ਸਰੋਤ ਬਣੇਗਾ। ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਮਿਲ ਕੇ ਇਕ ਬਿਹਤਰ ਸੰਸਾਰ ਬਣਾਉਣ ਲਈ ਕੰਮ ਕਰੀਏ।’’ ਜੀ-20 ਦੀ ਪ੍ਰਧਾਨਗੀ ਸੰਭਾਲਣ 'ਤੇ ਭਾਰਤ ਨੂੰ ਵਧਾਈ ਦਿੰਦੇ ਹੋਏ ਬਿਡੇਨ ਨੇ ਟਵੀਟ ਕੀਤਾ, “ਭਾਰਤ ਸੰਯੁਕਤ ਰਾਜ ਦਾ ਇਕ ਮਜ਼ਬੂਤ ਭਾਈਵਾਲ ਹੈ ਅਤੇ ਮੈਂ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਆਪਣੇ ਦੋਸਤ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰਨ ਦੀ ਉਮੀਦ ਕਰਦਾ ਹਾਂ।’’ ਅਸੀਂ ਜਲਵਾਯੂ, ਊਰਜਾ ਅਤੇ ਭੋਜਨ ਸੰਕਟ ਵਰਗੀਆਂ ਸਾਂਝੀਆਂ ਚੁਣੌਤੀਆਂ ਦਾ ਹੱਲ ਕਰਦੇ ਹੋਏ ਟਿਕਾਊ ਅਤੇ ਆਰਥਿਕ ਵਿਕਾਸ ਨੂੰ ਅੱਗੇ ਵਧਾਵਾਂਗੇ।
ਓਡਿਸ਼ਾ ਦੇ ਇੱਕ ਪਿੰਡ ਦੀਆਂ ਔਰਤਾਂ ਨੇ ਜੰਗਲ ’ਚ ਕਰ ਦਿੱਤਾ ‘ਮੰਗਲ’
NEXT STORY