ਨੈਸ਼ਨਲ ਡੈਸਕ : ਓਡੀਸ਼ਾ ਦੇ ਭਦਰਕ ਜ਼ਿਲ੍ਹੇ ਦੇ ਤਿਹਿਡੀ ਥਾਣਾ ਖੇਤਰ ਦੇ ਗਲੰਗੰਡਾ ਪਿੰਡ ਤੋਂ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 45 ਸਾਲਾ ਪੁੱਤਰ 'ਤੇ ਆਪਣੀ ਹੀ 65 ਸਾਲਾ ਮਾਂ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਸ ਨੇ ਦੋਸ਼ੀ ਦੇਬਾਸ਼ੀਸ਼ ਨਾਇਕ ਦੀ ਭਾਲ ਤੇਜ਼ ਕਰ ਦਿੱਤੀ ਹੈ।
ਪੜ੍ਹੋ ਇਹ ਵੀ - "ਮੇਰੀ ਧੀ ਦੀ ਸਿਹਤ ਠੀਕ ਨਹੀਂ, ਕਿਰਪਾ ਕਰਕੇ ਮੈਨੂੰ... ਦੇ ਦਿਓ!" ਉਡਾਣ ਰੱਦ ਹੋਣ 'ਤੇ ਬੇਬਸ ਹੋਇਆ ਪਿਓ
ਪੁਲਸ ਅਨੁਸਾਰ ਦੋਸ਼ੀ ਦੇਬਾਸ਼ੀਸ਼ ਨਾਇਕ (45) ਸ਼ਰਾਬ ਪੀਣ ਅਤੇ ਨਸ਼ੇ ਕਰਨ ਦਾ ਆਦੀ ਦੱਸਿਆ ਗਿਆ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ ਦੇਬਾਸ਼ੀਸ਼ ਨੇ ਆਪਣੀ ਮਾਂ ਜਯੋਤਸਨਾਰਾਣੀ ਨਾਇਕ ਤੋਂ ਸ਼ਰਾਬ ਖਰੀਦਣ ਲਈ ਪੈਸੇ ਮੰਗੇ ਸਨ। ਜਦੋਂ ਉਸ ਨੇ ਪੁੱਤਰ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਜ਼ਮੀਨ 'ਚੇ ਡਿੱਗ ਗਈ। ਪੁੱਤਰ ਨੇ ਆਪਣੀ ਮਾਂ 'ਤੇ ਪੈਟਰੋਲ ਪਾ ਕੇ ਉਸ ਨੂੰ ਅੱਗ ਲੱਗਾ ਦਿੱਤੀ। ਇਸ ਘਟਨਾ ਦੌਰਾਨ ਔਰਤ ਨੇ ਚੀਕਾਂ ਮਾਰੀਆਂ, ਜਿਨ੍ਹਾਂ ਨੂੰ ਸੁਣ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਮੁੱਹਲੇ ਦੇ ਲੋਕ ਜਦੋਂ ਔਰਤ ਨੂੰ ਬਚਾਉਣ ਲਈ ਆਏ ਤਾਂ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।
ਪੜ੍ਹੋ ਇਹ ਵੀ - ਫਿਰ ਗਰਭਵਤੀ ਹੋਈ ਸੀਮਾ ਹੈਦਰ! 6ਵੀਂ ਵਾਰ ਬਣੇਗੀ ਮਾਂ, ਯੂਟਿਊਬ 'ਤੇ ਕਿਹਾ ਹੁਣ ਅਸੀਂ...
ਤਿਹਿਡੀ ਪੁਲਸ ਸਟੇਸ਼ਨ ਦੇ ਅਧਿਕਾਰੀ ਸੱਤਿਆਭ੍ਰਤ ਗ੍ਰਹਰਾਜ ਨੇ ਕਿਹਾ ਕਿ ਜ਼ਖਮੀ ਔਰਤ ਨੂੰ ਪਹਿਲਾਂ ਭਦਰਕ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ। ਔਰਤ ਦੀ ਹਾਲਤ ਵਿਗੜਨ 'ਤੇ ਉਸਨੂੰ ਤੁਰੰਤ ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ, ਕਟਕ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਗੁਆਂਢੀਆਂ ਨੇ ਕਿਹਾ ਕਿ ਦੇਬਾਸ਼ੀਸ਼ ਅਤੇ ਉਸਦੀ ਮਾਂ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਪਰ ਅਜਿਹੀ ਹਿੰਸਕ ਘਟਨਾ ਨੂੰ ਉਹ ਅੰਜ਼ਾਮ ਦੇਵੇ, ਇਸ ਬਾਰੇ ਕੋਈ ਕਲਪਨਾ ਨਹੀਂ ਕਰ ਸਕਦਾ ਸੀ। ਇਹ ਘਟਨਾ ਔਰਤਾਂ ਅਤੇ ਬਜ਼ੁਰਗਾਂ ਵਿਰੁੱਧ ਘਰੇਲੂ ਹਿੰਸਾ ਦੇ ਮਾਮਲਿਆਂ ਦੀ ਇੱਕ ਗੰਭੀਰ ਚੇਤਾਵਨੀ ਵਜੋਂ ਸਾਹਮਣੇ ਆਈ ਹੈ, ਜੋ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
"ਮੇਰੀ ਧੀ ਦੀ ਸਿਹਤ ਠੀਕ ਨਹੀਂ, ਕਿਰਪਾ ਕਰਕੇ ਮੈਨੂੰ... ਦੇ ਦਿਓ!" ਉਡਾਣ ਰੱਦ ਹੋਣ 'ਤੇ ਬੇਬਸ ਹੋਇਆ ਪਿਓ
NEXT STORY