ਮੁੰਬਈ- ਮਾਨਸੂਨ ਸੋਮਵਾਰ ਅੱਧੀ ਰਾਤ ਤਕ ਦੇਸ਼ ਦੇ 9 ਸੂਬਿਆਂ ’ਚ ਪਹੁੰਚ ਗਿਆ ਸੀ। 24 ਮਈ ਨੂੰ ਕੇਰਲ, ਕਰਨਾਟਕ, ਤਾਮਿਲਨਾਡੂ ਤੇ ਪੁਡੂਚੇਰੀ ਨੂੰ ਕਵਰ ਕਰਨ ਤੋਂ ਬਾਅਦ ਇਸ ਨੇ 25 ਮਈ ਨੂੰ ਪੂਰੇ ਗੋਆ, ਮਿਜ਼ੋਰਮ, ਮਣੀਪੁਰ ਤੇ ਨਾਗਾਲੈਂਡ ਸਮੇਤ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਨੂੰ ਕਵਰ ਕਰ ਲਿਆ।
ਸੋਮਵਾਰ ਸਵੇਰੇ ਹੀ ਮੁੰਬਈ ’ਚ ਭਾਰੀ ਮੀਂਹ ਸ਼ੁਰੂ ਹੋ ਗਿਆ। ਕਈ ਥਾਵਾਂ ’ਤੇ 7 ਤੋਂ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਲੱਗਾ। 70 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਕਈ ਥਾਵਾਂ ’ਤੇ ਦਰੱਖਤ ਡਿੱਗ ਗਏ। ਸੰਘਣੇ ਬੱਦਲਾਂ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਗਈ। ਲੋਕਾਂ ਨੂੰ ਆਪਣੀਆਂ ਮੋਟਰ-ਗੱਡੀਆਂ ਦੀਆਂ ਹੈੱਡ-ਲਾਈਟਾਂ ਜਗਾਉਣੀਆਂ ਪਈਆਂ। ਘੱਟ ਦ੍ਰਿਸ਼ਟੀ ਕਾਰਨ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੀਆਂ 8 ਉਡਾਣਾਂ ਵੀ ਪ੍ਰਭਾਵਿਤ ਹੋਈਆਂ।
ਮਹਾਰਾਸ਼ਟਰ ’ਚ 35 ਸਾਲਾਂ ਬਾਅਦ ਐਤਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ। ਮਾਨਸੂਨ ਆਮ ਤੌਰ ’ਤੇ 5 ਜੂਨ ਦੇ ਆਸਪਾਸ ਸੂਬੇ ’ਚ ਦਾਖਲ ਹੁੰਦਾ ਹੈ। ਇਸ ਵਾਰ ਇਹ 10 ਦਿਨ ਪਹਿਲਾਂ ਪਹੁੰਚਿਆ। ਇਸ ਤੋਂ ਪਹਿਲਾਂ ਇਹ 1990 ’ਚ 20 ਮਈ ਨੂੰ ਪਹੁੰਚਿਆ ਸੀ।
ਪੁਣੇ ’ਚ ਐਤਵਾਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਜੋ ਸੋਮਵਾਰ ਵੀ ਜਾਰੀ ਸੀ। ਪੁਣੇ-ਸੋਲਾਪੁਰ ਹਾਈਵੇਅ ’ਤੇ ਪਾਤਾਸ ਖੇਤਰ ’ਚ ਬੱਦਲ ਫਟ ਗਿਆ। ਇਸ ਕਾਰਨ ਕਈ ਨਦੀਆਂ ਅਤੇ ਨਾਲੇ ਅਚਾਨਕ ਭਰ ਗਏ। 200 ਘਰ ਪਾਣੀ ’ਚ ਡੁੱਬ ਗਏ ਅਤੇ ਕਈ ਵਾਹਨ ਵਹਿ ਗਏ। ਇਕ ਟਰੈਕਟਰ ਵੀ ਪਾਣੀ ’ਚ ਡੁੱਬ ਗਿਆ। ਪੁਣੇ ਦੇ ਬਾਰਾਮਤੀ ਤੇ ਇੰਦਾਪੁਰ ’ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ।
ਪਾਕਿਸਤਾਨੀ ਪਾਸਟਰ ਦੇ ਪਿਆਰ ’ਚ ਔਰਤ ਨੇ ਕੀਤਾ ਬਾਰਡਰ ਪਾਰ
NEXT STORY