ਨਾਗਪੁਰ (ਭਾਸ਼ਾ)— ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਕਾਰਨ ਕਤਰ ਵਿਚ ਫਸੇ 300 ਤੋਂ ਵਧੇਰੇ ਭਾਰਤੀ ਦੋ ਚਾਰਟਰਡ ਜਹਾਜ਼ਾਂ ਰਾਹੀਂ ਨਾਗਪੁਰ ਅਤੇ ਮੁੰਬਈ ਪਰਤੇ। ਇਹ ਉਡਾਣਾਂ ਸਰਕਾਰ ਦੇ 'ਵੰਦੇ ਭਾਰਤ ਮਿਸ਼ਨ' ਦਾ ਹਿੱਸਾ ਨਹੀਂ ਸਨ, ਸਗੋਂ ਦੋਹਾਂ 'ਚ ਪ੍ਰਵਾਸੀ ਭਾਰਤੀਆਂ ਦੀ ਉੱਚ ਚੋਟੀ ਸੰਸਥਾ 'ਇੰਡੀਅਨ ਕਲਚਰਲ ਸੈਂਟਰ ਅਤੇ ਕਤਰ ਵਿਚ ਕਮਿਊਨਿਟੀ ਸੰਸਥਾ 'ਮਹਾਰਾਸ਼ਟਰ ਮੰਡਲ' ਦੇ ਨੁਮਾਇੰਦਿਆਂ ਨੇ ਉਨ੍ਹਾਂ ਦੀ ਵਾਪਸੀ ਦਾ ਪੂਰਾ ਇੰਤਜ਼ਾਮ ਕੀਤਾ। ਇੰਡੀਅਨ ਕਲਚਰਲ ਸੈਂਟਰ ਦੇ ਉੱਪ ਪ੍ਰਧਾਨ ਵਿਨੋਦ ਨਈਅਰ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਕ ਉਡਾਣ ਰਾਹੀਂ 172 ਯਾਤਰੀ ਨਾਗਪੁਰ ਪਹੁੰਚੇ, ਜਦਕਿ ਦੂਜੀ ਉਡਾਣ ਤੋਂ 165 ਭਾਰਤੀ ਸ਼ਨੀਵਾਰ ਨੂੰ ਮੁੰਬਈ ਪੁੱਜੇ।
ਨਈਅਰ ਨੇ ਦੱਸਿਆ ਕਿ ਜੋ ਯਾਤਰੀ ਨਾਗਪੁਰ ਪੁੱਜੇ ਹਨ, ਉਨ੍ਹਾਂ 'ਚ 86 ਛੱਤੀਸਗੜ੍ਹ ਦੇ, 34 ਮੱਧ ਪ੍ਰਦੇਸ਼ ਅਤੇ 52 ਮਹਾਰਾਸ਼ਟਰ ਦੇ ਵਿਦਰਭ ਖੇਤਰ ਤੋਂ ਹਨ। ਉਨ੍ਹਾਂ ਨੇ 24,000 ਰੁਪਏ ਪ੍ਰਤੀ ਟਿਕਟ ਦਾ ਭੁਗਤਾਨ ਕੀਤਾ। ਨਈਅਰ ਨੇ ਦੱਸਿਆ ਕਿ ਮੁੰਬਈ ਪਹੁੰਚੇ ਯਾਤਰੀਆਂ ਨੇ 20,000 ਰੁਪਏ ਪ੍ਰਤੀ ਟਿਕਟ ਦਾ ਭੁਗਤਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਤਰ 'ਚ ਫਸੇ ਕਈ ਭਾਰਤੀ ਦੇਸ਼ ਪਰਤਣਾ ਚਾਹੁੰਦੇ ਸਨ ਅਤੇ ਅਸੀਂ ਉਨ੍ਹਾਂ ਦੀ ਵਾਪਸੀ ਲਈ ਭਾਰਤੀ ਦੂਤਘਰ ਅਤੇ ਇੰਡੀਗੋ ਏਅਰਲਾਈਨਜ਼ ਨਾਲ ਤਾਲਮੇਲ ਕਾਇਮ ਕੀਤਾ। ਕਤਰ 'ਚ ਮਹਾਰਾਸ਼ਟਰ ਮੰਡਲ ਨੇ ਉਨ੍ਹਾਂ ਲਈ ਟਿਕਟ ਕਿਰਾਇਆ ਇਕੱਠਾ ਕਰਨ ਅਤੇ ਹੋਰ ਦਸਤਾਵੇਜ਼ਾਂ ਦਾ ਇੰਤਜ਼ਾਮ ਕੀਤਾ। ਨਈਅਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਅਤੇ ਮਹਾਰਾਸ਼ਟਰ ਮੰਡਲ ਦੇ ਕੁਝ ਮੈਂਬਰਾਂ ਨੇ ਫਸੇ ਹੋਏ ਭਾਰਤੀਆਂ ਦੀ ਵਾਪਸੀ ਲਈ ਆਪਣੀ ਜੇਬ 'ਚੋਂ ਯੋਗਦਾਨ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ 169 ਯਾਤਰੀਆਂ ਨੂੰ ਲੈ ਕੇ ਇਕ ਹੋਰ ਚਾਰਟਰਡ ਉਡਾਣ ਗੋਆ ਪਹੁੰਚੇਗੀ।
ਬਿਨਾਂ ਰਾਸ਼ਨ ਕਾਰਡ ਦੇ ਵੀ ਇਹ ਲੋਕ ਮੁਫ਼ਤ 'ਚ ਲੈ ਸਕਣਗੇ 'PM ਗਰੀਬ ਕਲਿਆਣ ਯੋਜਨਾ' ਦਾ ਲਾਭ
NEXT STORY