ਕੋਲਕਾਤਾ— ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਇਕ ਰਿਪੋਰਟ ਅਨੁਸਾਰ ਜੇ 0 ਤੋਂ 23 ਮਹੀਨਿਆਂ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਠੀਕ ਢੰਗ ਨਾਲ ਮਾਂ ਦਾ ਦੁੱਧ ਪਿਲਾਇਆ ਜਾਵੇ ਤਾਂ ਹਰ ਸਾਲ ਦੁਨੀਆ ਭਰ ਵਿਚ 5 ਸਾਲ ਤੋਂ ਘੱਟ ਉਮਰ ਦੇ 8.20 ਲੱਖ ਤੋਂ ਜ਼ਿਆਦਾ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਡਬਲਯੂ. ਐੱਚ. ਓ. ਅਨੁਸਾਰ ਮਾਂ ਦਾ ਦੁੱਧ ਬੱਚੇ ਦੇ ਜੀਵਨ ਤੇ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਜ਼ਿਆਦਾ ਅਸਰਦਾਰ ਤਰੀਕਿਆਂ ਵਿਚੋਂ ਇਕ ਹੈ। ਇਹ ਦੁੱਧ ਪੀਣ ਨਾਲ ਬੱਚੇ ਦੀ ਦਿਮਾਗੀ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ।
ਸਕੂਲਾਂ ਵਿਚ ਬੱਚਿਆਂ ਦੀ ਹਾਜ਼ਰੀ ਅਤੇ ਨੌਜਵਾਨ ਅਵਸਥਾ ਵਿਚ ਜ਼ਿਆਦਾ ਆਮਦਨ ਹਾਸਿਲ ਕਰਨ ਦਾ ਸਬੰਧ ਵੀ ਕਿਤੇ ਨਾ ਕਿਤੇ ਠੀਕ ਢੰਗ ਨਾਲ ਮਾਂ ਦਾ ਦੁੱਧ ਪੀਣ ਨਾਲ ਹੈ। ਦੁਨੀਆ ਭਰ ਵਿਚ 0 ਤੋਂ 6 ਮਹੀਨਿਆਂ ਦੀ ਉਮਰ ਦੇ ਸਿਰਫ 40 ਫੀਸਦੀ ਬੱਚਿਆਂ ਨੂੰ ਹੀ ਮਾਂ ਦਾ ਦੁੱਧ ਠੀਕ ਢੰਗ ਨਾਲ ਮਿਲਦਾ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੇ ਮਾਂ ਦਾ ਦੁੱਧ ਮਿਲੇ ਤਾਂ ਨਾ ਸਿਰਫ ਉਨ੍ਹਾਂ ਦਾ ਸੰਪੂਰਨ ਸਰੀਰਕ ਤੇ ਦਿਮਾਗੀ ਵਿਕਾਸ ਹੁੰਦਾ ਹੈ, ਸਗੋਂ ਇਸ ਨਾਲ ਆਰਥਿਕ ਵਿਕਾਸ ਨੂੰ ਵੀ ਉਤਸ਼ਾਹ ਮਿਲਦਾ ਹੈ।
ਸੰਸਦ ਤਾਰਿਕ ਅਨਵਰ ਦੀ ਵਿਗੜੀ ਹਾਲਤ, ਭੇਜਿਆ ਦਿੱਲੀ
NEXT STORY