ਸ਼੍ਰੀਨਗਰ (ਅਰੀਜ਼) : ਜੰਮੂ-ਕਸ਼ਮੀਰ ਦੀ ਸਰਹੱਦ ਦੇ ਨਾਲ ਲੱਗਦੇ ਕੁਪਵਾੜਾ ਜ਼ਿਲ੍ਹੇ ਵਿਚ ਭੇਤਭਰੇ ਧਮਾਕੇ ਵਿਚ ਗੰਭੀਰ ਜ਼ਖਮੀ ਹੋਈ ਇਕ ਔਰਤ ਨੇ ਇੱਥੇ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਤੋਂ ਠੀਕ 2 ਦਿਨ ਪਹਿਲਾਂ ਉਸ ਦੀ ਜ਼ਖਮੀ ਧੀ ਦੀ ਵੀ ਮੌਤ ਹੋ ਗਈ ਸੀ। ਸੂਤਰਾਂ ਨੇ ਦੱਸਿਆ ਕਿ ਸਾਰਾ ਬੇਗਮ (49) ਅਤੇ ਉਸ ਦੀ ਧੀ ਗੁਲਨਾਜ਼ ਬਾਨੂ (19) ਬੁੱਧਵਾਰ ਨੂੰ ਕੁਪਵਾੜਾ ਦੇ ਹੰਦਵਾੜਾ ਦੇ ਸ਼ਰਕੂਟ ਵਿਲਗਾਮੀਨ ਅਮਰਗ੍ਰਹਿ ਪਿੰਡ ਨੇੜੇ ਜੰਗਲ ਵਿਚ ਸਬਜ਼ੀ ਇਕੱਠੀ ਕਰਨ ਗਈਆਂ ਸਨ। ਜੰਗਲ ਵਿਚ ਮਾਂ-ਧੀ ਨੂੰ ਇਕ ਡੈੱਡ ਸ਼ੈੱਲ ਮਿਲਿਆ, ਜਿਸ ਨੂੰ ਉਹ ਸਬਜ਼ੀ ਦੇ ਨਾਲ ਆਪਣੇ ਘਰ ਲੈ ਆਈਆਂ। ਵੀਰਵਾਰ ਨੂੰ ਜਦੋਂ ਉਨ੍ਹਾਂ ਸਬਜ਼ੀ ਵਾਲਾ ਝੋਲਾ ਖੋਲ੍ਹਿਆ ਤਾਂ ਉਸ ਵਿਚ ਰੱਖੇ ਗੋਲੇ (ਸ਼ੈੱਲ) ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਮਾਂ-ਧੀ ਗੰਭੀਰ ਜ਼ਖਮੀ ਹੋ ਗਈਆਂ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਗੁਲਨਾਜ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਾਰਾ ਬੇਗਮ ਨੂੰ ਗੰਭੀਰ ਹਾਲਤ ’ਚ ਸ਼੍ਰੀਨਗਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਪਰ ਅੱਜ ਸਵੇਰੇ ਉਸ ਦੀ ਵੀ ਮੌਤ ਹੋ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਫਰਜ਼ੀ ਕੋਰੋਨਾ ਰਿਪੋਰਟ ਵਿਖਾ ਧੋਖਾ ਦੇਣ ਦੀ ਕੋਸ਼ਿਸ਼, ਲੱਗਾ ਇਨ੍ਹੇ ਹਜ਼ਾਰ ਦਾ ਜ਼ੁਰਮਾਨਾ
NEXT STORY