ਨਵੀਂ ਦਿੱਲੀ— ਤ੍ਰ੍ਰਣਮੂਲ ਕਾਂਗਰਸ ਦੇ ਬਾਗੀ ਨੇਤਾ ਮੁਕੁਲ ਰਾਏ ਦਾ ਰਾਜਸਭਾ ਤੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਰਾਜਸਭਾ ਦੇ ਟੇਬਲ ਦਫਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਰਾਜਸਭਾ ਦੇ ਟੇਬਲ ਦਫਤਰ ਵੱਲੋਂ ਜਾਰੀ ਬੁਲੇਟਿਨ ਦੇ ਮੁਤਾਬਕ ਪੱਛਮੀ ਬੰਗਾਲ ਤੋਂ ਰਾਜਸਭਾ ਦੀ ਨੁਮਾਇੰਦਗੀ ਕਰਨ ਵਾਲੇ ਮੁਕੁਲ ਰਾਏ ਨੇ ਰਾਜਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਦਾ ਅਸਤੀਫਾ 11 ਅਕਤੂਬਰ 2017 ਨੂੰ ਮਨਜ਼ੂਰ ਕਰ ਲਿਆ ਗਿਆ ਹੈ।
ਰਾਏ ਨੇ 11 ਅਕਤੂਬਰ ਨੂੰ ਰਾਜਸਭਾ ਦੇ ਸਭਾਪਤੀ ਐਮ. ਵੈਂਕੇਯਾ ਨਾਇਡੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਅਸਤੀਫਾ ਸੌਂਪਣ ਦੇ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਕੀਤਾ ਗਿਆ ਹੈ ਅਤੇ ਉਹ ਭਾਰੀ ਮਨ ਨਾਲ ਅਸਤੀਫਾ ਦੇ ਰਹੇ ਹਨ। ਤ੍ਰਣਮੂਲ ਕਾਂਗਰਸ 'ਚ ਮਮਤਾ ਬੈਨਰਜੀ ਦੇ ਬਾਅਦ ਕਦੀ ਨੰਬਰ ਦੋ ਦੀ ਹੈਸੀਅਤ ਰੱਖਣ ਵਾਲੇ ਰਾਏ ਨੇ ਕਿਹਾ ਸੀ ਕਿ ਸਾਰਿਆਂ ਨੂੰ ਪਾਰਟੀ 'ਚ ਸਾਥੀ ਹੋਣਾ ਚਾਹੀਦਾ ਹੈ, ਨੌਕਰ ਨਹੀਂ ਪਰ ਵਿਅਕਤੀ ਕੇਂਦਰਿਤ ਪਾਰਟੀ ਅਜਿਹੇ ਕੰਮ ਨਹੀਂ ਕਰਦੀ।
ਮੁਕੁਲ ਰਾਏ ਨੂੰ ਪਿਛਲੇ ਮਹੀਨੇ ਵਿਰੋਧੀ ਗਤੀਵਿਧੀਆਂ ਦੇ ਚੱਲਦੇ 6 ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਪੁੱਛੇ ਜਾਣ 'ਤੇ ਕੀ ਉਹ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ, ਰਾਏ ਨੇ ਹਾਲ 'ਚ ਕਿਹਾ ਸੀ ਕਿ ਮੈਂ ਅਜਿਹਾ ਕੁਝ ਨਹੀਂ ਕਹਿ ਰਿਹਾ ਕਿ ਮੈਂ ਭਾਜਪਾ 'ਚ ਸ਼ਾਮਲ ਹੋਣ ਜਾ ਰਿਹਾ ਹਾਂ ਜਾਂ ਫਿਰ ਮੈਂ ਇਸ 'ਚ ਸ਼ਾਮਲ ਨਹੀਂ ਹੋਣ ਵਾਲਾ ਹਾਂ, ਜੋ ਹੋਵੇਗਾ ਸਮੇਂ ਹੀ ਦੱਸੇਗਾ। ਕੁਝ ਦਿਨ ਇੰਤਜ਼ਰ ਕਰੋ।
ਸੁਸ਼ਮਾ ਨੇ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨੀ ਬੱਚੀ ਦਾ ਮੈਡੀਕਲ ਵੀਜ਼ਾ ਮਨਜ਼ੂਰ ਕਰਨ ਨੂੰ ਕਿਹਾ
NEXT STORY