ਲਖਨਊ—ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਅੱਜ ਆਪਣਾ 81ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੌਰਾਨ ਮੁਲਾਇਮ ਸਿੰਘ ਨੇ 81 ਕਿਲੋ ਦਾ 'ਲੱਡੂ ਕੇਕ' ਕੱਟ ਕੇ ਵਰਕਰਾਂ ਨਾਲ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ 'ਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਪਹੁੰਚੇ।
ਮੁਲਾਇਮ ਸਿੰਘ ਨੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਤੁਸੀਂ ਕਈ ਸਾਲਾਂ ਤੋਂ ਮੇਰਾ ਜਨਮ ਦਿਨ ਮਨਾ ਰਹੇ ਹੋ ਪਰ ਹੁਣ ਸਾਰੇ ਵਰਕਰ ਆਪਣੇ-ਆਪਣੇ ਪਿੰਡ 'ਚ ਗਰੀਬ ਲੋਕਾਂ ਦਾ ਜਨਮਦਿਨ ਮਨਾਉਣ, ਤਾਂ ਜੋ ਜਨਤਾ ਨੂੰ ਭਰੋਸਾ ਦਿਵਾਇਆ ਜਾ ਸਕੇ ਕਿ ਸਿਰਫ ਸਪਾ ਹੀ ਗਰੀਬਾਂ ਨੂੰ ਸਨਮਾਣ ਦਿੰਦੀ ਹੈ।
ਦੱਸਣਯੋਗ ਹੈ ਕਿ ਸਪਾ ਪ੍ਰਧਾਨ ਮੁਲਾਇਮ ਸਿੰਘ ਦੇ ਜਨਮ ਦਿਨ 'ਤੇ ਸ਼ਿਵਪਾਲ ਯਾਦਵ ਸੈਫਈ 'ਚ ਕੋਈ ਵੱਡਾ ਆਯੋਜਨ ਕਰਨਗੇ। ਸੂਬੇ 'ਚ ਸਿਆਸੀ ਗਲਿਆਰੇ 'ਚ ਯਾਦਵ ਪਰਿਵਾਰ ਦੇ ਇੱਕਠੇ ਹੋਣ ਦੀ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ।
ਕਿਹਾ ਜਾ ਰਿਹਾ ਹੈ ਕਿ ਅੱਜ ਮੁਲਾਇਮ ਸਿੰਘ ਦੇ ਜਨਮ ਦਿਨ ਮੌਕੇ ਚਾਚਾ-ਭਤੀਜਾ ਇੱਕਠੇ ਹੋ ਸਕਦੇ ਹਨ।
ਸੰਸਦ : ਪਰਾਲੀ 'ਤੇ ਅੰਗਰੇਜ਼ੀ 'ਚ ਚਰਚਾ ਦੇਖ ਇਸ ਗੱਲੋਂ ਹੈਰਾਨ ਹਨ ਕਿਸਾਨ
NEXT STORY