ਇੰਦੌਰ- ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਨਗਰ ਇੰਦੌਰ 'ਚ ਲਗਾਤਾਰ ਆਬਾਦੀ ਵਧਣ ਦੇ ਮੱਦੇਨਜ਼ਰ ਭਵਿੱਖ 'ਚ ਸ਼ਹਿਰੀ ਖੇਤਰ ਦੇ ਕਬਰਿਸਤਾਨਾਂ 'ਚ ਜਗ੍ਹਾ ਦੀ ਘਾਟ ਦਾ ਅਨੁਮਾਨ ਲਗਾਉਂਦੇ ਹੋਏ ਕੈਥੋਲਿਕ ਈਸਾਈ ਭਾਈਚਾਰੇ ਨੇ ਅਨੌਖੀ ਪਹਿਲ ਕੀਤੀ ਹੈ। ਭਾਈਚਾਰੇ ਨੇ ਆਪਣੇ ਇਕ ਕਬਰਿਸਤਾਨ 'ਚ ਕੰਕਰੀਟ ਦੀਆਂ 64 ਬਹੁ-ਪੱਧਰੀ ਕਬਰਾਂ ਬਣਾਈਆਂ ਹਨ। ਇਨ੍ਹਾਂ 'ਚੋਂ ਹਰੇਕ ਕਬਰ ਦੇ ਵੱਖ-ਵੱਖ ਪੱਧਰਾਂ 'ਤੇ ਚਾਰ ਲਾਸ਼ਾਂ ਨੂੰ ਦਫ਼ਨਾਇਆ ਜਾ ਸਕਦਾ ਹੈ ਅਤੇ ਪੁਰਾਣੀਆਂ ਲਾਸ਼ਾਂ ਦੇ ਕੁਦਰਤੀ ਤੌਰ 'ਤੇ ਸੜਨ ਤੋਂ ਬਾਅਦ ਨਵੀਆਂ ਲਾਸ਼ਾਂ ਰੱਖਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਣੀਪੁਰ ਤੋਂ ਇਕ ਹੋਰ ਖ਼ੌਫ਼ਨਾਕ ਮਾਮਲਾ, ਔਰਤਾਂ ਨੇ ਪੁਰਸ਼ਾਂ ਹਵਾਲੇ ਕੀਤੀ ਕੁੜੀ, ਫਿਰ ਬੰਦੂਕ ਦੀ ਨੋਕ ’ਤੇ ਹੋਇਆ ਗੈਂਗਰੇਪ
ਬਿਸ਼ਪ ਚਾਕੋ ਥੋਟੂਮਰੀਕਲ ਨੇ ਸੋਮਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇੰਦੌਰ ਦੇ ਸ਼ਹਿਰੀ ਖੇਤਰ ਵਿਚ ਆਬਾਦੀ ਲਗਾਤਾਰ ਵੱਧ ਰਹੀ ਹੈ ਪਰ ਸਪੱਸ਼ਟ ਹੈ ਕਿ ਇਸਦੀ ਤੁਲਨਾ ਵਿਚ ਜਗ੍ਹਾ 'ਚ ਵਾਧਾ ਨਹੀਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਦੀ ਸਥਿਤੀ ਨੂੰ ਦੇਖਦੇ ਹੋਏ ਪਹਿਲੇ ਪੜਾਅ ਵਿਚ ਅਸੀਂ ਕੰਚਨਬਾਗ ਖੇਤਰ ਵਿਚ ਕੈਥੋਲਿਕ ਕਬਰਿਸਤਾਨ ਦੇ ਇਕ ਹਿੱਸੇ ਵਿਚ ਕੰਕਰੀਟ ਦੀਆਂ 64 ਕਬਰਾਂ ਬਣਾਈਆਂ ਹਨ। ਇਨ੍ਹਾਂ ਵਿੱਚੋਂ ਹਰੇਕ ਕਬਰ ਵਿੱਚ, ਚਾਰ ਲਾਸ਼ਾਂ ਨੂੰ ਇੱਕ ਦੂਜੇ ਦੇ ਉੱਪਰ ਬਣੀਆਂ ਪਰਤਾਂ ਵਿੱਚ ਵੱਖਰੇ ਤਾਬੂਤ ਨਾਲ ਦਫ਼ਨਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਭਰਾ ਬਣਿਆ ਹੈਵਾਨ: ਸ਼ਰੇਆਮ ਵੱਢੀ ਭੈਣ ਦੀ ਧੌਣ, ਫਿਰ ਸਿਰ ਹੱਥ 'ਚ ਫੜ ਕੇ ਜਾ ਰਿਹਾ ਸੀ ਥਾਣੇ
ਬਿਸ਼ਪ ਚਾਕੋ ਅਨੁਸਾਰ ਕੈਥੋਲਿਕ ਈਸਾਈ ਭਾਈਚਾਰੇ ਨੇ ਕੰਚਨਬਾਗ ਕਬਰਿਸਤਾਨ ਵਿਚ ਇਹ ਬਹੁ-ਪੱਧਰੀ ਕਬਰਾਂ ਬਣਾਈਆਂ ਹਨ ਤਾਂ ਜੋ ਆਉਣ ਵਾਲੇ ਸਾਲਾਂ ਵਿਚ ਲਾਸ਼ਾਂ ਨੂੰ ਦਫ਼ਨਾਉਣ ਲਈ ਸ਼ਹਿਰ ਤੋਂ ਬਾਹਰ ਕਬਰਿਸਤਾਨਾਂ ਵਿਚ ਨਾ ਲਿਜਾਣਾ ਪਵੇ। ਉਨ੍ਹਾਂ ਦੱਸਿਆ ਕਿ ਪੰਜ ਪੱਧਰਾਂ ਵਾਲੀਆਂ ਇਹ ਕਬਰਾਂ ਕਰੀਬ 15 ਫੁੱਟ ਡੂੰਘੀਆਂ, 4.5 ਫੁੱਟ ਚੌੜੀਆਂ ਅਤੇ 6.5 ਫੁੱਟ ਲੰਬੀਆਂ ਹਨ।
ਬਿਸ਼ਪ ਚਾਕੋ ਨੇ ਕਿਹਾ ਕਿ ਇਨ੍ਹਾਂ ਕਬਰਾਂ ਦਾ ਸਭ ਤੋਂ ਹੇਠਲਾ ਪੱਧਰ ਖਾਲੀ ਰੱਖਿਆ ਜਾਵੇਗਾ। ਲਾਸ਼ਾਂ ਨੂੰ ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਪੱਧਰ ਵਿਚ ਦਫ਼ਨਾਇਆ ਜਾਵੇਗਾ। ਹਰੇਕ ਲਾਸ਼ ਦੇ ਅਵਸ਼ੇਸ਼ਾਂ ਨੂੰ ਪੰਜ ਸਾਲ ਬਾਅਦ ਹੇਠਲੇ ਪੱਧਰ 'ਤੇ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਲਟੀ-ਲੇਵਲ ਕਬਰਾਂ ਵਿਚ ਲਾਸ਼ਾਂ ਦੇ ਕੁਦਰਤੀ ਸੜਨ ਤੋਂ ਬਾਅਦ ਉਨ੍ਹਾਂ ਵਿਚ ਨਵੀਆਂ ਲਾਸ਼ਾਂ ਨੂੰ ਥਾਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਚਨਬਾਗ ਕਬਰਸਤਾਨ ਵਿਚ 64 ਬਹੁ-ਪੱਧਰੀ ਕਬਰਾਂ ਦੇ ਨਿਰਮਾਣ ਤੋਂ ਬਾਅਦ ਤਿੰਨ ਹੋਰ ਪੜਾਵਾਂ ਵਿਚ ਅਜਿਹੀਆਂ ਕਬਰਾਂ ਬਣਾਉਣ ਬਾਰੇ ਵਿਚਾਰ ਕਰ ਰਹੇ ਹਾਂ। ਸਾਰੇ ਫੇਜ਼ਾਂ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਲਗਭਗ 1,000 ਲਾਸ਼ਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਅਜਿਹੀਆਂ ਕਬਰਾਂ ਵਿਚ ਦਫ਼ਨਾਇਆ ਜਾ ਸਕੇਗਾ।
ਇਹ ਵੀ ਪੜ੍ਹੋ- ਅਫਵਾਹ ਅਤੇ ਫਰਜ਼ੀ ਖਬਰਾਂ ਕਾਰਨ ਮਣੀਪੁਰ ’ਚ ਵਧੀ ਹਿੰਸਾ
ਸ਼੍ਰੀਨਗਰ ਪੁਲਸ ਨੇ ਚਾਕੂ ਮਾਰਨ ਦੇ ਦੋਸ਼ 'ਚ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY