ਮੁੰਬਈ— ਆਮ ਤੌਰ 'ਤੇ ਸਰਕਾਰੀ ਅਫਸਰ ਰਿਸ਼ਵਤ ਮੰਗਣ ਜਾਂ ਫਿਰ ਲੈਂਦੇ ਹੋਏ ਫੜ੍ਹੇ ਜਾਂਦੇ ਹਨ ਪਰ ਮੁੰਬਈ ਕਸਟਮ ਅਫਸਰ ਨੇ ਰਿਸ਼ਵਤ ਦੇਣ ਵਾਲਿਆਂ ਨੂੰ ਫੜ੍ਹ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਮੁੰਬਈ ਕਸਟਮ ਮਰੀਨ ਅਤੇ ਪ੍ਰਿਵੇਟਿੰਵ ਦੇ ਸਹਾਇਕ ਕਮਿਸ਼ਨਰ ਦੀਪਕ ਪੰਡਿਤ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਇਕ ਹੋਟਲ 'ਚ ਜਾਲ ਵਿਛਾ ਕੇ 2 ਦੋਸ਼ੀਆਂ ਨੂੰ ਰੰਗੇ ਹੱਥੀ ਫੜ੍ਹ ਲਿਆ। ਗ੍ਰਿਫਤਾਰ ਦੋਸ਼ੀਆਂ ਦੇ ਨਾਂ ਮਾਨਵੀ ਜਗਰਵਾਲ ਅਤੇ ਹਿਮਾਂਸ਼ੂ ਅਜਮੇਰਾ ਹੈ। ਮਾਨਵ ਜਗਰਵਾਲ ਇਮਪੋਰਟਰ ਹੈ, ਜਦਕਿ ਹਿਮਾਂਸ਼ੂ ਕਲੀਅਰਿੰਗ ਏਜੰਟ ਹੈ।
ਸੀ. ਬੀ. ਆਈ. ਸੂਤਰਾਂ ਮੁਤਾਬਕ ਦੋਸ਼ੀ ਆਪਣੇ 3 ਕਰੋੜ ਦੀ ਤਸਕਰੀ ਦਾ ਮਾਲ ਛੁਡਾਉਣ ਲਈ ਕਸਟਮ ਅਫਸਰ ਨੂੰ 10 ਲੱਖ ਰੁਪਏ ਦੇ ਰਹੇ ਸਨ। ਕਸਟਮ ਅਫਸਰ ਦੀਪਕ 3 ਮਹੀਨੇ ਪਹਿਲਾਂ ਚਾਰਜ ਸੰਭਾਲਣ ਤੋਂ ਬਾਅਦ ਹੁਣ ਤਕ ਕਈ ਕਾਰਵਾਈਆਂ ਕਰ ਚੁਕੇ ਹਨ। ਉਨ੍ਹਾਂ ਨੇ ਅਜੇ ਪਿਛਲੇ ਹਫਤੇ ਹੀ ਤੀਜੀ ਵੱਡੀ ਕਾਰਵਾਈ ਕਰ ਕੇ 10 ਕਰੋੜ ਤੋਂ ਵੀ ਜ਼ਿਆਦਾ ਦੀਆਂ ਕੀਮਤੀ ਘੜੀਆਂ, ਪੈੱਨ ਡਰਾਈਵ ਅਤੇ ਮੋਬਾਈਲ ਦਾ ਸਮਾਨ ਬਰਾਮਦ ਕਰ ਕੇ ਮੁੰਬਈ 'ਚ ਤਸਕਰੀ ਦੇ ਨਵੇਂ ਰੂਟ ਦਾ ਖੁਲ੍ਹਾਸਾ ਕੀਤਾ ਸੀ।
ਕਾਰ ਦੁਰਘਟਨਾ 'ਚ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ
NEXT STORY