ਮੁੰਬਈ - ਡੀ.ਸੀ. ਡਿਜ਼ਾਈਨ ਦੇ ਸੰਸਥਾਪਕ ਅਤੇ ਮਸ਼ਹੂਰ ਕਾਰ ਡਿਜ਼ਾਈਨਰ ਦਲੀਪ ਛਾਬੜੀਆ ਨੂੰ ਮੁੰਬਈ ਪੁਲਸ ਨੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਹੈ। ਛਾਬੜੀਆ 'ਤੇ ਧੋਖਾਧੜੀ ਅਤੇ ਜਾਅਲਸਾਜ਼ੀ ਦਾ ਦੋਸ਼ ਹੈ। ਉਨ੍ਹਾਂ ਖ਼ਿਲਾਫ਼ ਧਾਰਾ 420, 465, 467, 468, 471, 120 (ਬੀ) ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ, ਦਲੀਪ ਛਾਬੜੀਆ ਦੀ ਇੱਕ ਲਗਜ਼ਰੀ ਕਾਰ ਵੀ ਜ਼ਬਤ ਕੀਤੀ ਗਈ ਹੈ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਪੁਲਸ ਹੈੱਡਕੁਆਰਟਰ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ
ਮੁੰਬਈ ਪੁਲਸ ਨੇ ਛਾਬੜੀਆ ਦੀ ਇੱਕ ਗੱਡੀ ਵੀ ਜ਼ਬਤ ਕੀਤੀ ਹੈ। ਹਾਲਾਂਕਿ ਮੁੰਬਈ ਪੁਲਸ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀ ਹੈ। ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਪੁਲਸ ਇਸ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਦੇ ਸਾਹਮਣੇ ਰੱਖ ਸਕਦੀ ਹੈ।
ਇਹ ਵੀ ਪੜ੍ਹੋ: ਜਿਨਸੀ ਮਾਮਲਿਆਂ ਦੇ ਮਸ਼ਹੂਰ ਮਾਹਰ ਡਾ. ਮਹਿੰਦਰ ਵੱਤਸ ਦਾ ਦਿਹਾਂਤ
ਤੁਹਾਨੂੰ ਦੱਸ ਦਈਏ ਕਿ ਛਾਬੜੀਆ ਨੇ ਭਾਰਤ ਦੀ ਪਹਿਲੀ ਸਪੋਰਟਸ ਕਾਰ ਵੀ ਡਿਜ਼ਈਨ ਕੀਤੀ ਸੀ। ਉਹ ਕਾਰ ਤੋਂ ਲੈ ਕੇ ਲਗਜ਼ਰੀ ਬੱਸ ਤੱਕ ਸਭ ਕੁੱਝ ਡਿਜ਼ਾਈਨ ਕਰ ਚੁੱਕੇ ਹਨ। ਉਨ੍ਹਾਂ ਨੇ ਅਮੀਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਕਈ ਫਿਲਮੀ ਹਸਤੀਆਂ ਦੀਆਂ ਕਾਰਾਂ ਡਿਜ਼ਈਨ ਕੀਤੀ ਹਨ। ਕਾਰ ਦੇ ਨਾਲ ਹੀ ਉਹ ਮਸ਼ਹੂਰ ਹਸਤੀਆਂ ਦੀ ਆਲੀਸ਼ਾਨ ਵੈਨਿਟੀ ਵੈਨ ਵੀ ਡਿਜ਼ਈਨ ਕਰਦੇ ਹਨ। ਦਲੀਪ ਛਾਬੜੀਆ ਦੀ ਡਿਜ਼ਾਈਨ ਕੀਤੀਆਂ ਗਈਆਂ ਕਾਰਾਂ ਅਤੇ ਵੈਨਿਟੀ ਵੈਨ ਦੀ ਕੀਮਤ ਕਰੋੜਾਂ ਤੱਕ ਜਾਂਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਹੋਰ ਵੱਡਾ ਬਣਿਆ ਮੰਚ, ਲੰਬੀ ਲੜਾਈ ਦੀ ਤਿਆਰੀ
NEXT STORY