ਮੁੰਬਈ- ਮੁੰਬਈ ਪੁਲਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਮਨੋਜ ਤਿਵਾੜੀ ਦੇ ਸਾਬਕਾ ਘਰੇਲੂ ਸਹਾਇਕ ਨੂੰ ਅਭਿਨੇਤਾ-ਨੇਤਾ ਦੇ ਪੱਛਮੀ ਉਪਨਗਰ ਸਥਿਤ ਫਲੈਟ 'ਚ 5.4 ਲੱਖ ਰੁਪਏ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਤੀਾ ਹੈ। ਇੱਥੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸੁਰੇਂਦਰ ਕੁਮਾਰ ਦੀਨਾਨਾਥ ਸ਼ਰਮਾ ਨੂੰ 2 ਸਾਲ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਅਤੇ ਪਿਛਲੇ ਹਫ਼ਤੇ ਉਹ ਅੰਧੇਰੀ ਸਥਿਤ ਫਲੈਟ 'ਚ ਨਕਲੀ ਚਾਬੀਆਂ ਦਾ ਇਸਤੇਮਾਲ ਕਰਦੇ ਹੋਏ ਫੜਿਆ ਗਿਆ ਸੀ।
ਐੱਫਆਈਆਰ ਅਨੁਸਾਰ, ਤਿਵਾੜੀ ਦੇ ਮੈਨੇਜਰ ਪ੍ਰਮੋਦ ਜੋਗੇਂਦਰ ਪਾਂਡੇ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਸਾਲ ਜੂਨ 'ਚ ਇਕ ਕਮਰੇ ਤੋਂ 4.4 ਲੱਖ ਰੁਪਏ ਗਾਇਬ ਹੋ ਗਏ ਸਨ, ਜਿਸ ਤੋਂ ਬਾਅਦ ਦਸੰਬਰ 'ਚ ਕੰਪਲੈਕਸ 'ਚ ਸੀਸੀਟੀਵੀ ਲਗਾਏ ਗਏ ਸਨ। ਅਧਿਕਾਰੀ ਅਨੁਸਾਰ, ਪਾਂਡੇ ਨੇ ਦੋਸ਼ ਲਗਾਇਆ ਕਿ ਜਦੋਂ ਉਹ ਪਿਛਲੇ ਹਫ਼ਤੇ ਕਿਸੇ ਕੰਮ ਕਾਰਨ ਬਾਹਰ ਗਏ ਸਨ ਤਾਂ ਉਨ੍ਹਾਂ ਨੂੰ ਆਪਣੇ ਮੋਬਾਇਲ ਫੋਨ 'ਤੇ 'ਅਲਰਟ' ਪ੍ਰਾਪਤ ਹੋਇਆ ਅਤੇ ਸੀਸੀਟੀਵੀ ਫੁਟੇਜ 'ਚ ਦੋਸ਼ੀ ਨੂੰ 'ਡੁਪਲੀਕੇਟ' ਚਾਬੀਆਂ ਦਾ ਇਸਤੇਮਾਲ ਕਰਦੇ ਹੋਏ ਫਲੈਟ 'ਚ ਪ੍ਰਵੇਸ਼ ਕਰਦੇ ਅਤੇ ਅਲਮਾਰੀ 'ਚੋਂ ਨਕਦੀ ਚੋਰੀ ਕਰਦੇ ਹੋਏ ਦੇਖਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਨੇਜਰ ਨੇ ਇਮਾਰਤ ਦੇ ਸੁਰੱਖਿਆ ਗਾਰਡ ਨੂੰ ਸੂਚਿਤ ਕੀਤਾ, ਜਿਸ ਨੇ ਇਕ ਲੱਖ ਰੁਪਏ ਚੋਰੀ ਕਰਨ ਵਾਲੇ ਦੋਸ਼ੀ ਨੂੰ ਫੜ ਲਿਆ। ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦਿਖਾਏ ਜਾਣ ਤੋਂ ਬਾਅਦ ਦੋਸ਼ੀ ਨੇ ਚੋਰੀ ਦੀ ਗੱਲ ਕਬੂਲ ਕਰ ਲਈ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਣਤੰਤਰ ਦਿਵਸ ਮੌਕੇ ਆਉਣ ਵਾਲੇ ਮਹਿਮਾਨਾਂ ਲਈ ਦਿੱਲੀ ਪੁਲਸ ਵਲੋਂ ਤਿਆਰ AI-ਅਧਾਰਤ ਟ੍ਰੈਫਿਕ ਯੋਜਨਾ
NEXT STORY