ਮੁੰਬਈ (ਇੰਟ.) - ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੰਗਲਵਾਰ ਸ਼ਾਮ ਅਚਾਨਕ ਸਰਵਰ ਵਿਚ ਤਕਨੀਕੀ ਖ਼ਰਾਬੀ ਆ ਗਈ, ਜਿਸ ਕਾਰਨ ਚੈੱਕ-ਇਨ ਪ੍ਰਕਿਰਿਆ ’ਚ ਰੁਕਾਵਟ ਆਈ। ਸਰਵਰ ਵਿਚ ਇਸ ਤਕਨੀਕੀ ਖ਼ਰਾਬੀ ਦੇ ਆਉਣ ਦਾ ਪਤਾ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਸ਼ਾਮ ਲੱਗਭਗ 7:05 ਵਜੇ ਸ਼ੁਰੂ ਹੋਈ ਇਸ ਤਕਨੀਕੀ ਸਮੱਸਿਆ ਨਾਲ ਲੱਗਭਗ 50 ਮਿੰਟ ਤੱਕ ਡਿਪਾਰਚਰ ਹਾਲ ਵਿਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ
ਮਿਲੀ ਜਾਣਕਾਰੀ ਮੁਤਾਬਕ ਇਸ ਗੜਬੜੀ ਦੇ ਚੱਲਦਿਆਂ ਏਅਰ ਇੰਡੀਆ ਦੀਆਂ 11 ਅਤੇ ਇੰਡੀਗੋ ਦੀਆਂ 3 ਉਡਾਣਾਂ ਦੀ ਚੈੱਕ-ਇਨ ਪ੍ਰਕਿਰਿਆ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਏਅਰਪੋਰਟ ਪ੍ਰਬੰਧਨ ਨੇ ਸਥਿਤੀ ਸੰਭਾਲਣ ਲਈ ਤੁਰੰਤ ਮੈਨੂਅਲ ਵਿਵਸਥਾ ਲਾਗੂ ਕੀਤੀ। ਹਾਲਾਂਕਿ, ਏਅਰਪੋਰਟ ਸੰਚਾਲਕ ਅਨੁਸਾਰ ਉਡਾਣਾਂ ਦੇ ਸਮੁੱਚੇ ਸੰਚਾਲਨ ’ਤੇ ਇਸ ਦਾ ਕੋਈ ਵਿਆਪਕ ਅਸਰ ਨਹੀਂ ਪਿਆ ਹੈ।
ਇਹ ਵੀ ਪੜ੍ਹੋ : 200 ਰੁਪਏ ਦੇ ਕੂਪਨ 'ਚੋਂ ਜਿੱਤੀ 50 ਲੱਖ ਦੀ ਫਾਰਚੂਨਰ ਗੱਡੀ, 6 ਸਾਲਾ ਵੇਦਾਂਸ਼ ਦੀ ਚਮਕੀ ਕਿਸਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਦਾਰਨਾਥ ਮੰਦਰ ਦੇ ਕਿਵਾੜ 11 ਨਵੰਬਰ ਨੂੰ ਹੋਣਗੇ ਬੰਦ
NEXT STORY