ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਸਰਦੀਆਂ ਦੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਹੈ, ਜੋ ਪਹਿਲੀ ਨਵੰਬਰ ਤੋਂ 31 ਮਾਰਚ ਤੱਕ ਲਾਗੂ ਰਹੇਗੀ। ਇਹ ਹੁਕਮ ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਨੇ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਨੇ ਸਾਰੇ ਸਕੂਲ ਮੁਖੀਆਂ ਨੂੰ ਸ਼ਡਿਊਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : 200 ਰੁਪਏ ਦੇ ਕੂਪਨ 'ਚੋਂ ਜਿੱਤੀ 50 ਲੱਖ ਦੀ ਫਾਰਚੂਨਰ ਗੱਡੀ, 6 ਸਾਲਾ ਵੇਦਾਂਸ਼ ਦੀ ਚਮਕੀ ਕਿਸਮਤ
ਨਵੀਂ ਟਾਈਮਿੰਗ ਦੇ ਸ਼ਡਿਊਲ ਅਨੁਸਾਰ ਵਿਭਾਗ ਨੇ ਸਕੂਲਾਂ ਨੂੰ ਦੋ ਵਰਗਾਂ ’ਚ ਵੰਡਿਆ ਹੈ। ਪਹਿਲਾ ਵਰਗ ਸਿੰਗਲ ਸ਼ਿਫ਼ਟ ਵਾਲੇ ਸਕੂਲਾਂ ਦਾ ਹੈ, ਜਿਨ੍ਹਾਂ ’ਚ ਸਾਰੀਆਂ ਕਲਾਸਾਂ ਇੱਕੋ ਸ਼ਿਫਟ ’ਚ ਲੱਗਦੀਆਂ ਹਨ। ਇਨ੍ਹਾਂ ’ਚ ਸਟਾਫ ਦਾ ਸਮਾਂ ਸਵੇਰੇ 8 ਵੱਜ ਕੇ 10 ਮਿੰਟ ਤੋਂ ਲੈ ਕੇ ਦੁਪਹਿਰ 2 ਵੱਜ ਕੇ 30 ਮਿੰਟ ਤੱਕ ਰਹੇਗਾ ਜਦਕਿ ਵਿਦਿਆਰਥੀਆਂ ਨੂੰ ਸਵੇਰੇ 8 ਵੱਜ ਕੇ 20 ਮਿੰਟ ਤੋਂ ਦੁਪਹਿਰ 2 ਵੱਜ ਕੇ 20 ਮਿੰਟ ਤੱਕ ਰਹਿਣਾ ਪਵੇਗਾ। ਦੂਜਾ ਵਰਗ ਡਬਲ ਸ਼ਿਫ਼ਟ ਵਾਲੇ ਸਕੂਲਾਂ ਦਾ ਹੈ, ਜਿਨ੍ਹਾਂ ’ਚ ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਲਈ ਸਵੇਰ ਦੀ ਸ਼ਿਫਟ ਲੱਗੇਗੀ।
ਇਹ ਵੀ ਪੜ੍ਹੋ : Karwa Chauth Moon : ਕਰਵਾਚੌਥ ਦੀ ਰਾਤ ਜਾਣੋ ਕਿੰਨੇ ਵਜੇ ਹੋਵੇਗਾ 'ਚੰਨ ਦਾ ਦੀਦਾਰ'
ਸਟਾਫ ਦਾ ਸਮਾਂ ਸਵੇਰੇ 7 ਵੱਜ ਕੇ 50 ਮਿੰਟ ਤੋਂ ਲੈ ਕੇ ਦੁਪਹਿਰ 2 ਵੱਜ ਕੇ 10 ਮਿੰਟ ਤੱਕ ਤੈਅ ਕੀਤਾ ਗਿਆ ਹੈ। ਉੱਥੇ ਹੀ ਵਿਦਿਆਰਥੀਆਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 1 ਵੱਜ ਕੇ 15 ਮਿੰਟ ਤੱਕ ਰਹੇਗਾ। ਡਬਲ ਸ਼ਿਫਟ ਤਹਿਤ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਲਈ ਸ਼ਾਮ ਦੀ ਸ਼ਿਫ਼ਟ ਚੱਲੇਗੀ। ਸ਼ਾਮ ਦੀ ਸ਼ਿਫਟ ’ਚ ਸਟਾਫ ਨੂੰ ਸਵੇਰੇ 10 ਵੱਜ ਕੇ 50 ਮਿੰਟ ਤੋਂ ਲੈ ਕੇ ਸ਼ਾਮ 5 ਵੱਜ ਕੇ 10 ਮਿੰਟ ਤੱਕ ਡਿਊਟੀ ’ਤੇ ਰਹਿਣਾ ਪਵੇਗਾ ਜਦਕਿ ਵਿਦਿਆਰਥੀਆਂ ਦੀਆਂ ਕਲਾਸਾਂ ਦੁਪਹਿਰ 12 ਵੱਜ ਕੇ 45 ਮਿੰਟ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚੱਲਣਗੀਆਂ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ: ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀਆਂ ਗੋਲੀਆਂ, ਸਰਪੰਚ ਦੇ ਪੁੱਤਰ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਓਵਰਹਾਈਟ ਟਿੱਪਰ ਨੇ ਖੰਭੇ ਨੂੰ ਮਾਰੀ ਟੱਕਰ, ਕਈ ਇਲਾਕਿਆਂ ’ਚ ਬਿਜਲੀ ਸਪਲਾਈ ਠੱਪ
NEXT STORY