ਮਹਾਰਾਸ਼ਟਰ—ਮੁੰਬਈ ਦੇ ਅੰਧੇਰੀ ਇਲਾਕੇ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਥੇ ਇੱਕ ਇਮਾਰਤ ਦੀ ਚੌਥੀ ਮੰਜਿਲ 'ਤੇ ਸਿੰਲਡਰ ਬਲਾਸਟ ਹੋਣ ਨਾਲ ਅੱਗ ਲੱਗ ਗਈ। ਹਾਦਸੇ 'ਚ 1 ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਤਰੁੰਤ ਹਸਪਤਾਲ ਭਰਤੀ ਕਰਵਾਇਆ ਗਿਆ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ 5 ਗੱਡੀਆਂ ਪਹੁੰਚੀਆਂ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੰਧੇਰੀ ਦੇ ਯਾਰੀ ਰੋਡ ਇਲਾਕੇ ਦੇ ਮਾਜ਼ਿਲ ਮਸਜਿਦ ਚੌਕ 'ਚ ਸਰਿਤਾ ਇਮਾਰਤ 'ਚ ਵਾਪਰਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ।

ਥੱਪੜਕਾਂਡ ਲਈ CM ਕੇਜਰੀਵਾਲ ਨੇ ਕੇਂਦਰ ਨੂੰ ਠਹਿਰਾਇਆ ਜ਼ਿੰਮੇਵਾਰ
NEXT STORY