ਮੁੰਬਈ— 10ਦਿਨਾ ਤੱਕ ਬਿਰਾਜਮਾਨ ਰਹਿਣ ਤੋਂ ਬਾਅਦ ਗਣਪਤੀ ਦੇ ਵਿਸਰਜਨ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਨੰਤ ਚਤੁਰਦਰਸ਼ੀ ਦੇ ਮੌਕੇ 'ਤੇ ਮੁੰਬਈ ਨੇ ਬੱਪਾ ਦੀ ਵਿਦਾਈ ਦੇਣ ਲਈ ਸ਼ਾਨਦਾਰ ਇੰਤਜ਼ਾਮ ਕੀਤੇ ਹਨ। ਸਵੇਰਸਾਰ ਤੋਂ ਹੀ ਕਾਫੀ ਧੂਮਧਾਮ ਨਾਲ ਲੋਕ ਗਣਪਤੀ ਬੱਪਾ ਦੀਆਂ ਮੂਰਤੀਆਂ ਲੈ ਕੇ ਵਿਸਰਜਨ ਲਈ ਨਿਕਲ ਰਹੇ ਹਨ। ਇਸ ਮੌਕੇ 'ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਨਾਲ ਨਿਪਟਣ ਲਈ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਉੱਚਿਤ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ। ਚੱਪੇ ਚੱਪੇ ਦੀ ਨਿਗਰਾਨੀ ਲਈ ਡ੍ਰੋਨ ਦੀ ਵੀ ਮਦਦ ਲਈ ਜਾ ਰਹੀ ਹੈ।
ਮੁੰਬਈ ਦੇ ਲਾਲਬਾਗਚਾ ਰਾਜਾ 'ਚ ਵਿਸਰਜਨ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਵਿਸਰਜਨ ਤੋਂ ਪਹਿਲਾਂ ਗਣਪਤੀ ਦੀ ਆਖਰੀ ਆਰਤੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਲਾਲਬਾਗਚਾ ਰਾਜਾ ਦੇ ਪੰਡਾਲ ਨੂੰ ਇਸ ਵਾਰ ਚੰਦਰਯਾਨ-2 ਦੀ ਥੀਮ ਨਾਲ ਸਜਾਇਆ ਗਿਆ ਸੀ। ਗਣੇਸ਼ ਵਿਸਰਜਨ ਦੇ ਆਖਰੀ ਦਿਨ ਲਈ ਮੁੰਬਈ ਦੇ ਚੱਪੇ-ਚੱਪੇ 'ਤੇ ਨਿਗਰਾਨੀ ਦੀ ਵਿਵਸਥਾ ਹੈ। ਪੁਲਸ ਨੇ ਖਾਸ ਇੰਤਜ਼ਾਮ ਕੀਤੇ ਹਨ। ਦੱਸ ਦੇਈਏ ਕਿ ਅੱਜ ਭਾਵ ਵੀਰਵਾਰ ਨੂੰ ਸ਼ਹਿਰ 'ਚ 50 ਹਜ਼ਾਰ ਤੋਂ ਜ਼ਿਆਦਾ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਮੁੱਖ ਯਾਤਰਾ ਮਾਰਗ ਦੀ ਨਿਗਰਾਨੀ ਡ੍ਰੋਨ ਨਾਲ ਕੀਤੀ ਜਾਵੇਗੀ।
ਮੁੰਬਈ 'ਚ ਗਣਪਤੀ ਵਿਸਰਜਨ ਲਈ 129 ਸਥਾਨਾਂ 'ਤੇ ਬੱਪਾ ਦੀ ਮੂਰਤੀਆਂ ਨੂੰ ਵਿਸਰਜਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ 'ਚ ਗਿਰਗਾਂਵ ਚੌਪਾਟੀ, ਸ਼ਿਵਾਜੀ ਪਾਰਕ, ਜੁਹੂ ਬੀਚ, ਅਕਸਾ ਬੀਚ ਅਤੇ ਵਰਸੋਵਾ ਬੀਚਾ ਸ਼ਾਮਲ ਹਨ। ਇਸ ਦੌਰਾਮ ਮੁੱਖ ਵਿਸਰਜਨ ਸਥਾਨ 'ਤੇ ਇਕੱਠੇ ਹੋਏ ਲੱਖਾਂ ਮੁੰਬਈ ਵਾਸੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਰਿ ਭੀੜ ਪ੍ਰਬੰਧਨ ਲਈ ਉੱਚਿਤ ਕਦਮ ਚੁੱਕੇ ਜਾ ਰਹੇ ਹਨ।
ਸੂਬਾ ਰਿਜ਼ਰਵ ਪੁਲਸ ਬਲ (ਐੱਸ. ਆਰ. ਪੀ. ਐੱਫ), ਦੰਗਾ ਕੰਟਰੋਲ ਦਸਤਾ, ਸ਼ੱਕੀ ਚੀਜ਼ਾਂ ਦਾ ਪਤਾ ਲਗਾਉਣ ਅਤੇ ਬੰਬ ਰੋਧਕ ਲਈ ਬੀ. ਡੀ. ਡੀ. ਐੱਸ. ਕਿਊ. ਆਰ. ਟੀ. ਅਤੇ ਡਾਗ ਸਕੁਐਡ ਤੋਂ ਇਲਾਵਾ ਖੁਫੀਆ ਏਜੰਸੀਆਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਇਸ ਦੌਰਾਨ ਮੂਰਤੀਆਂ ਵਿਸਰਜਨ ਦੌਰਾਨ ਸਾਦੇ ਕੱਪੜਿਆਂ 'ਚ ਪੁਲਸ ਕਰਮਚਾਰੀ ਵੀ ਮੌਜੂਦ ਹੋਣਗੇ। ਭੀੜ 'ਤੇ ਨਿਗਰਾਨੀ ਰੱਖਣ ਲਈ 5,000 ਤੋਂ ਜ਼ਿਆਦਾ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਪੂਰੇ ਘਟਨਾਕ੍ਰਮ 'ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਐਮਰਜੈਸੀ ਸਥਿਤੀ ਨਾਲ ਨਿਪਟਣ ਲਈ ਭਾਰੀ ਗਿਣਤੀ 'ਚ ਡਾਕਟਰਾਂ ਅਤੇ ਫਾਇਰ ਬ੍ਰਿਗੇਡ ਦੇ ਲੋਕਾਂ ਨੂੰ ਤਿਆਰ ਰੱਖਿਆ ਗਿਆ ਹੈ। ਵਾਤਾਵਰਨ ਸੁਰੱਖਿਆ ਨੂੰ ਦੇਖਦੇ ਹੋਏ ਬੀ. ਐੱਮ. ਸੀ. ਨੇ ਮੁੰਬਈ 'ਚ 34 ਨਕਲੀ ਤਲਾਅ ਵੀ ਬਣਵਾਏ ਹਨ।
ਦੱਸਣਯੋਗ ਹੈ ਕਿ ਮੁੰਬਈ 'ਚ ਗਣਪਤੀ ਉਸਤਵ ਸਭ ਤੋਂ ਵੱਡੇ ਤਿਉਹਾਰਾਂ 'ਚੋਂ ਇੱਕ ਹੈ। ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਸਰਵਜਨਿਕ ਸਥਾਨਾਂ ਅਤੇ ਲੋਕਾਂ ਦੇ ਘਰਾਂ 'ਚ ਗਣਪਤੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਇਸ ਸਾਲ ਸ਼ਹਿਰ 'ਚ ਕੁੱਲ 7 ਹਜ਼ਾਰ 703 ਸਰਵਜਨਿਕ ਗਣਪਤੀ ਪੰਡਾਲਾਂ ਦੀ ਸਥਾਪਨਾ ਹੋਈ ਸੀ। ਅਜਿਹੇ 'ਚ ਇਨ੍ਹਾਂ ਦੇ ਵਿਰਸਰਜਨ ਲਈ 129 ਵਿਰਸਰਜਨ ਸਥਾਨ ਬਣਾਏ ਗਏ ਹਨ। ਮੁੰਬਈ ਪੁਲਸ ਮੁਤਾਬਕ ਵਿਰਸਰਜਨ ਦੌਰਾਨ 53 ਮਾਰਗਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਜਾਵੇਗਾ ਅਤੇ 56 ਮਾਰਗਾਂ ਨੂੰ ਵਨਵੇਅ- ਟ੍ਰੈਫਿਰ ਰਹੇਗਾ। ਭਾਰੀ ਵਾਹਨਾਂ ਲਈ 18 ਮਾਰਗਾਂ 'ਤੇ ਰੋਕ ਲੱਗਾਹੀ ਅਤੇ 99 ਸਥਾਨਾਂ 'ਤੇ ਪਾਰਕਿੰਗ ਦੀ ਇਜ਼ਾਜਤ ਨਹੀਂ ਹੋਵੇਗੀ।
ਓਨਾਵ 'ਚ ਵੱਡਾ ਹਾਦਸਾ, ਹਿੰਦੁਸਤਾਨ ਪੈਟਰੋਲੀਅਮ ਦੇ ਟੈਂਕ 'ਚ ਧਮਾਕਾ
NEXT STORY