ਜੈਪੁਰ - ਮਾਸੂਮ ਬੱਚੀਆਂ ਨਾਲ ਹੋਣ ਵਾਲੀ ਦਰਿੰਦਗੀ ਦੀਆਂ ਘਟਨਾਵਾਂ ਆਮ ਹੋਣ ਲੱਗੀਆਂ ਹਨ। ਇਕ ਹਫ਼ਤਾ ਪਹਿਲਾਂ ਜੋਧਪੁਰ ਵਿਚ ਇਕ 8 ਮਹੀਨੇ ਦੀ ਬੱਚੀ ਨਾਲ ਉਸ ਦੇ ਚਾਚੇ ਨੇ ਸ਼ਰਾਬ ਦੇ ਨਸ਼ੇ ਵਿਚ ਬੇਰਹਿਮੀ ਨਾਲ ਜਬਰ-ਜ਼ਨਾਹ ਕੀਤਾ ਸੀ। 4 ਦਿਨ ਪਹਿਲਾਂ ਟੋਂਕ ਵਿਚ 5 ਸਾਲਾ ਇਕ ਮਾਸੂਮ ਬੱਚੀ ਨਾਲ ਉਸ ਦੇ ਤਾਏ ਨੇ ਦਰਿੰਦਗੀ ਦੀ ਘਟਨਾ ਨੂੰ ਅੰਜਾਮ ਦਿੱਤਾ।
ਹੁਣ ਰਾਜਧਾਨੀ ਜੈਪੁਰ ’ਚ ਇਕ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਕਤਲ ਦੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਹਾਲਾਂਕਿ, ਤਿੰਨੋਂ ਮਾਮਲਿਆਂ ਵਿਚ ਪੁਲਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਜੈਪੁਰ ਵਿਚ ਵਾਪਰੀ ਇਸ ਘਟਨਾ ’ਚ ਮਾਸੂਮ ਬੱਚੀ ਦੇ ਪਿਤਾ ਦਾ ਦੋਸਤ ਮੁਲਜ਼ਮ ਨਿਕਲਿਆ।
ਜਦੋਂ ਉਸ ਨੇ ਜਬਰ-ਜ਼ਨਾਹ ਦੌਰਾਨ ਚੀਕਾਂ ਮਾਰੀਆਂ ਤਾਂ ਉਸ ਦਾ ਗਲਾ ਘੁੱਟ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਤੇ ਉਸ ਦਾ ਪਰਿਵਾਰ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ। ਮਾਸੂਮ ਬੱਚੀ ਦੀ ਮੌਤ ਦੇ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਪੀੜਤ ਪਰਿਵਾਰ ਦੇ ਗੁਆਂਢ ਵਿਚ ਰਹਿਣ ਵਾਲੇ ਸੋਮਵੀਰ ਸੇਨ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਸ ਨੇ ਸੋਮਵੀਰ ਸੇਨ ਨੂੰ ਹਿਰਾਸਤ ਵਿਚ ਲੈ ਲਿਆ। ਸ਼ੁਰੂਆਤੀ ਪੁੱਛਗਿੱਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਪੀੜਤ ਬੱਚੀ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਉਸ ਨੇ ਚੀਕਾਂ ਮਾਰੀਆਂ ਤਾਂ ਡਰ ਦੇ ਮਾਰੇ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਬੱਚੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਨੂੰ ਪਲਾਸਟਿਕ ਬੈਗ ਵਿਚ ਪੈਕ ਕਰ ਕੇ ਛੱਤ ’ਤੇ ਲੁਕਾ ਦਿੱਤਾ ਸੀ।
Fact Check: ਤਲਵਾਰ ਚਲਾ ਰਹੀ ਔਰਤ ਦਿੱਲੀ ਦੀ CM ਰੇਖਾ ਗੁਪਤਾ ਨਹੀਂ, ਵੀਡੀਓ ਦਾ ਇਹ ਹੈ ਅਸਲ ਸੱਚ
NEXT STORY