ਇੰਫਾਲ, (ਏਜੰਸੀ)- ਮਣੀਪੁਰ ’ਚ ਫਿਰ ਹਿੰਸਾ ਦੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਕਾਂਗਪੋਕਪੀ ਜ਼ਿਲੇ ’ਚ ਵੀਰਵਾਰ ਨੂੰ ਹਥਿਆਰਬੰਦ ਅੱਤਵਾਦੀਆਂ ਵੱਲੋਂ ਘਾਤ ਲਾ ਕੇ ਕੀਤੇ ਗਏ ਹਮਲੇ ’ਚ 4 ਲੋਕ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਕੁਈ ਅਸ਼ਾਂਗ ਅਤੇ ਥਾਬੰਬਾ ਨਗਾ ਇਲਾਕਿਆਂ ਵਿਚਾਲੇ ਇਕ ਸੁਨਸਾਨ ਜਗ੍ਹਾ ’ਚ ਅੱਤਵਾਦੀਆਂ ਨੇ ਇਕ ਗੱਡੀ ’ਤੇ ਗੋਲੀਬਾਰੀ ਕੀਤੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਮਲੇ ’ਚ ਗੱਡੀ ’ਚ ਸਵਾਰ ਚਾਰਾਂ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲੇ ਲੋਕ ਲਿਆਂਗਮਾਈ ਨਗਾ ਭਾਈਚਾਰੇ ਨਾਲ ਸਬੰਧਤ ਸਨ। ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਨੂੰ ਸੇਨਾਪਤੀ ਜ਼ਿਲਾ ਹਸਪਤਾਲ ਲਿਆਂਦਾ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ, ਨਗਾ ਪੀਪੁਲਜ਼ ਆਰਗੇਨਾਈਜ਼ੇਸ਼ਨ ਨੇ ਸੇਨਾਪਤੀ ਜ਼ਿਲਾ ਹੈੱਡਕੁਆਰਟਰ ਸ਼ਹਿਰ ’ਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਬੰਦ ਕਰਵਾ ਦਿੱਤਾ।
ਰੱਖਿਆ ਉਤਪਾਦਨ 'ਚ 4 ਗੁਣਾ ਵਾਧਾ ! ਰਾਜਨਾਥ ਸਿੰਘ ਨੇ ਸਾਂਝੇ ਕੀਤੇ ਰੱਖਿਆ ਨਿਰਯਾਤ ਦੇ ਨਵੇਂ ਅੰਕੜੇ
NEXT STORY