ਅਹਿਮਦਾਬਾਦ (ਭਾਸ਼ਾ) - ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ’ਚ ਇਕ ਵਿਅਕਤੀ ਦੀ ਉਸ ਦੀ ਪਤਨੀ ਦੇ ਪ੍ਰੇਮੀ ਅਤੇ ਰਿਸ਼ਤੇਦਾਰਾਂ ਨੇ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਘਰ ਦੀ ਰਸੋਈ ਦੇ ਫਰਸ਼ ਹੇਠਾਂ ਦਫਨਾ ਦਿੱਤਾ। ਇਹ ਖੌਫਨਾਕ ਅਪਰਾਧਕ ਘਟਨਾ ਹਿੰਦੀ ਫਿਲਮ ‘ਦ੍ਰਿਸ਼ਅਮ’ ਦੇ ਸਟਾਈਲ ’ਚ ਹੋਈ। ਸਮੀਰ ਅੰਸਾਰੀ ਨਾਮੀ ਵਿਅਕਤੀ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਤੋਂ ਲੱਗਭਗ ਇਕ ਸਾਲ ਬਾਅਦ ਸ਼ਹਿਰ ਦੀ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਰਾਤ ਅਹਿਮਦਾਬਾਦ ਦੇ ਸਰਖੇਜ ਇਲਾਕੇ ’ਚ ਉਸ ਦੇ ਬੰਦ ਘਰ ਦੀ ਰਸੋਈ ਦੇ ਫਰਸ਼ ਹੇਠੋਂ ਉਸ ਦੀਆਂ ਹੱਡੀਆਂ ਤੇ ਰਹਿੰਦ-ਖੂਹੰਦ ਕੱਢੀ।
ਪੁਲਸ ਨੇ ਦੱਸਿਆ ਕਿ ਇਹ ਪਤਾ ਲੱਗਾ ਹੈ ਕਿ ਮ੍ਰਿਤਕ ਸਮੀਰ ਅੰਸਾਰੀ ਦੀ ਫਰਾਰ ਚੱਲ ਰਹੀ ਪਤਨੀ ਰੂਬੀ ਨੇ ਆਪਣੇ ਪ੍ਰੇਮੀ ਇਮਰਾਨ ਵਾਘੇਲਾ ਅਤੇ ਉਸ ਦੇ 2 ਰਿਸ਼ਤੇਦਾਰਾਂ ਦੀ ਮਦਦ ਨਾਲ ਅੰਸਾਰੀ ਦੀ ਹੱਤਿਆ ਕੀਤੀ, ਉਸ ਦੇ ਸਰੀਰ ਦੇ ਟੋਟੇ ਕੀਤੇ ਅਤੇ ਉਨ੍ਹਾਂ ਨੂੰ ਰਸੋਈ ਦੇ ਫਰਸ਼ ਹੇਠਾਂ ਦਫਨਾ ਦਿੱਤਾ ਸੀ। ਇਹ ਅਪਰਾਧ ਰੂਬੀ ਦੇ ਕਥਿਤ ਵਿਆਹ ਤੋਂ ਬਾਹਰੀ ਸਬੰਧਾਂ ਕਾਰਨ ਹੋਇਆ। ਇਸ ਮਾਮਲੇ ’ਚ ਵਾਘੇਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਰੂਬੀ ਅਤੇ ਵਾਘੇਲਾ ਦੇ 2 ਰਿਸ਼ਤੇਦਾਰ- ਰਹੀਮ ਅਤੇ ਮੋਹਸਿਨ ਅਜੇ ਵੀ ਫਰਾਰ ਹਨ।
ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਕ੍ਰਿਕਟ ਟੀਮ ਨੇ PM ਮੋਦੀ ਨਾਲ ਕੀਤੀ ਮੁਲਾਕਾਤ; ਦਿੱਤਾ ਖ਼ਾਸ ਤੋਹਫ਼ਾ
NEXT STORY