ਦੁਮਕਾ/ਰਾਂਚੀ (ਭਾਸ਼ਾ)- ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਵੀਰਵਾਰ ਦੇਰ ਰਾਤ ਕਾਂਵੜੀਆਂ ਦੇ ਭੇਸ ਵਿਚ ਗੈਂਗਸਟਰਾਂ ਨੇ ਇਕ ਮੰਦਰ ਨੇੜੇ 30 ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਲੋੜੀਂਦੇ ਇਕ ਗੈਂਗਸਟਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਮਸ਼ੇਦਪੁਰ ਦਾ ਰਹਿਣ ਵਾਲਾ ਅਮਰਨਾਥ ਸਿੰਘ ਵੀਰਵਾਰ ਆਪਣੇ ਪਰਿਵਾਰ ਨਾਲ ਬਾਸੁਕੀਨਾਥ ਮੰਦਰ ਦੇ ਦਰਸ਼ਨਾਂ ਲਈ ਦੁਮਕਾ ਪਹੁੰਚਿਆ ਸੀ। ਅਚਾਨਕ ਹੀ ਅਣਪਛਾਤੇ ਬੰਦੂਕਧਾਰੀਆਂ ਨੇ ਉਸ ਨੂੰ ਨੇੜੇ ਤੋਂ ਗੋਲ਼ੀ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਹੋਈ ਜਵਾਨ ਪੁੱਤ ਦੀ ਮੌਤ, ਸਦਮਾ ਨਾ ਸਹਾਰਦਿਆਂ ਮਾਂ ਨੇ ਵੀ ਤੋੜਿਆ ਦਮ, ਇਕੱਠਿਆਂ ਦਾ ਹੋਵੇਗਾ ਸਸਕਾਰ
ਮੌਕੇ ਤੋਂ 6 ਖਾਲੀ ਕਾਰਤੂਸ ਮਿਲੇ। ਅਮਰਨਾਥ ਸਿੰਘ ਖ਼ਿਲਾਫ਼ 30 ਤੋਂ 40 ਅਪਰਾਧਿਕ ਮਾਮਲੇ ਪੈਂਡਿੰਗ ਸਨ, ਜਿਨ੍ਹਾਂ ’ਚੋਂ ਵਧੇਰੇ ਜਮਸ਼ੇਦਪੁਰ ’ਚ ਦਰਜ ਹਨ। ਬੰਦੂਕਧਾਰੀਆਂ ਦੀ ਪਛਾਣ ਹੋਣੀ ਬਾਕੀ ਹੈ। ਬੰਦੂਕਧਾਰੀਆਂ ਨੇ ਸਾਵਣ ਮੇਲੇ ਦਾ ਫਾਇਦਾ ਉਠਾਉਂਦੇ ਹੋਏ ਕਾਂਵੜੀਆਂ' ਦੇ ਭੇਸ ’ਚ ਹੱਤਿਆ ਦੀ ਯੋਜਨਾ ਨੂੰ ਅੰਜਾਮ ਦਿੱਤਾ। ਇਸ ਤਰ੍ਹਾਂ ਲੱਗਦਾ ਹੈ ਕਿ ਇਹ ਘਟਨਾ ਗੈਂਗਵਾਰ ਦਾ ਨਤੀਜਾ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੁਆਏਫ੍ਰੈਂਡ ਨੂੰ ਮਿਲਣ ਪਾਕਿਸਤਾਨ ਜਾ ਰਹੀ ਸੀ ਕੁੜੀ, ਸੁਰੱਖਿਆ ਕਰਮਚਾਰੀਆਂ ਨੇ ਏਅਰਪੋਰਟ ’ਤੇ ਫੜਿਆ
NEXT STORY