ਪਟਨਾ— ਆਜ਼ਾਦੀ ਤੋਂ ਬਾਅਦ ਸ਼ਾਇਦ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਜਦੋਂ ਭਾਰਤੀ ਮੁਸਲਮਾਨ 'ਇਸਲਾਮ ਅਤੇ ਰਾਸ਼ਟਰ ਨੂੰ ਖਤਰੇ' 'ਚ ਦੱਸਦੇ ਹੋਏ ਸੜਕਾਂ 'ਤੇ ਉਤਰਨਗੇ ਅਤੇ ਨਾਅਰੇ ਬੁਲੰਦ ਕਰਨਗੇ। ਬਿਹਾਰ ਦੀ ਰਾਜਧਾਨੀ ਪਟਨਾ 'ਚ ਇਮਾਰਤ ਸ਼ਰੀਆ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਇਕੱਠੇ ਹੋ ਕੇ 15 ਅਪ੍ਰੈਲ ਨੂੰ ਪਟਨਾ ਦੇ ਗਾਂਧੀ ਮੈਦਾਨ 'ਚ 'ਦੀਨ (ਧਰਮ) ਬਚਾਓ, ਦੇਸ਼ ਬਚਾਓ' ਨਾਮ ਨਾਲ ਰੈਲੀ ਕਰਨਗੇ।
ਬਹੁਤ ਸਾਰੇ ਮੌਲਵੀ ਅਤੇ ਭਾਈਚਾਰੇ ਅਤੇ ਕਬੀਲੇ ਦੇ ਨੇਤਾ ਸਾਫ ਤੌਰ 'ਤੇ ਇਕ ਸੰਦੇਸ਼ ਦੇਣ ਵਾਲੇ ਹਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 'ਚ ਨਾ ਦੇਸ਼ ਸੁਰੱਖਿਅਤ ਹੈ ਅਤੇ ਨਾ ਹੀ ਮੁਸਲਮਾਨਾਂ ਦਾ ਧਰਮ। ਇਸ ਤੋਂ ਪਹਿਲਾਂ ਤਿੰਨ ਤਲਾਕ ਨੂੰ ਲੈ ਕੇ ਦੇਸ਼ਭਰ 'ਚ ਪ੍ਰਦਰਸ਼ਨ ਕਰਨ ਤੋਂ ਬਾਅਦ ਏ.ਆਈ.ਐੈੱਮ.ਪੀ.ਐੈੱਲ.ਬੀ. ਅਤੇ ਇਮਾਰਤ ਸ਼ਰੀਆ ਦੇਸ਼ 'ਚ ਕਾਨੂੰਨ-ਵਿਵਸਥਾ ਦੀ ਸਥਿਤੀ, ਸੰਵਿਧਾਨ ਅਤੇ ਇਸਲਾਮ 'ਤੇ ਖਤਰੇ ਦੇ ਮੁੱਦੇ ਨੂੰ ਚੁੱਕਣ ਲਈ ਤਿਆਰ ਹਨ। ਇਮਾਰਤ ਸ਼ਰੀਆ 1921 'ਚ ਬਿਹਾਰ, ਝਰਾਖੰਡ, ਓਡੀਸ਼ਾ ਦੇ ਮੁਸਲਿਮਾਂ ਨੂੰ ਸ਼ਰੀਆ ਤਹਿਤ ਆਉਣ ਵਾਲੇ ਮੁੱਦਿਆਂ ਨੂੰ ਸਮਝਾਉਣ ਲਈ ਬਣਾਈ ਗਈ ਸੀ।
ਦੇਸ਼ ਅਤੇ ਧਰਮ 'ਤੇ ਖਤਰਾ
ਏ.ਆਈ.ਐੈੱਮ.ਪੀ.ਐੱਲ.ਬੀ. ਦੇ ਸਕੱਤਰ ਮੌਲਵੀ ਵਲੀ ਰਹਿਮਾਨੀ ਨੇ ਇਸ ਬਾਰੇ 'ਚ ਕਿਹਾ, ''ਅਸੀਂ ਚਾਰ ਸਾਲ ਉਡੀਕ ਕੀਤੀ, ਇਹ ਸੋਚ ਕੇ ਭਾਜਪਾ ਸੰਵਿਧਾਨ ਦੇ ਤਹਿਤ ਦੇਸ਼ ਚਲਾਉਣਾ ਸਿੱਖ ਲਵੇਗੀ। ਸਾਡੇ ਨਿੱਜੀ ਲਾਅ 'ਤੇ ਹਮਲਾ ਹੋ ਰਿਹਾ ਹੈ। ਸਾਨੂੰ ਆਪਣੇ ਦੇਸ਼ਵਾਸੀਆਂ ਨੂੰ ਦੱਸਣਾ ਪੈ ਰਿਹਾ ਹੈ ਕਿ ਦੇਸ਼ ਦੇ ਨਾਲ-ਨਾਲ ਇਸਲਾਮ 'ਤੇ ਵੀ ਖਤਰਾ ਹੈ।''
ਲੱਖਾਂ ਲੋਕਾਂ ਦੇ ਆਉਣ ਦੀ ਉਮੀਦ
ਰੈਲੀ 'ਚ ਵਧ ਤੋਂ ਵਧ ਮੁਸਲਿਮਾਂ ਨੂੰ ਸ਼ਾਮਲ ਕਰਨ ਲਈ ਇਮਾਰਤ ਸ਼ਰੀਆ, ਏ.ਆਈ.ਐੈੱਮ.ਪੀ.ਐੱਲ.ਬੀ., ਮਦਰੱਸੇ ਅਤੇ ਮਸਜਿਦਾਂ ਜੁਟ ਗਈਆਂ ਹਨ। ਆਯੋਜਕਾਂ ਨੂੰ ਘੱਟੋ-ਘੱਟ 3 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ।
ਰਾਜਸਭਾ ਦੀ ਇੱਛਾ
ਮੁੰਬਈ ਦੇ ਕਿ ਮੌਲਵੀ ਨੇ ਦੱਸਿਆ ਕਿ 30 ਸਾਲ ਪਹਿਲਾ ਜਮੀਅਤ-ਉਲ-ਉਲੇਮਾ-ਏ-ਹਿੰਦ ਦੇ ਚੀਫ ਮੌਲਾਨਾ ਅਸਦ ਮਦਨੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ 'ਮੁਲਕ ਬਚਾਓ, ਮਿਲੱਤ ਬਚਾਓ' ਦਾ ਨਾਅਰਾ ਦਿੱਤਾ ਸੀ। ਇਸ ਤੋਂ ਬਾਅਦ ਉਹ ਰਾਜਸਭਾ ਪਹੁੰਚ ਗਏ ਸਨ। ਉਨ੍ਹਾਂ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਕਿਸੇ ਆਯੋਜਨ ਦੇ ਮਨ 'ਚ ਇਸ ਰੈਲੀ ਤੋਂ ਬਾਅਦ ਪਹੁੰਚਣ ਦੀ ਇੱਛਾ ਹੈ।''
ਦਿੱਲੀ ਤੋਂ 'ਆਈਟਮ' ਲੈ ਕੇ ਆਏ ਦਿਗਵਿਜੇ : ਭਾਜਪਾ ਐੱਮ.ਪੀ.
NEXT STORY