ਰਾਏਪੁਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੀਵਾਲੀ ਦਾ ਤਿਉਹਾਰ ਛੱਤੀਸਗੜ੍ਹ ਦੇ ਬਸਤਰ 'ਚ ਤਾਇਨਾਤ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ ਨਾਲ ਮਨਾਉਣਗੇ। ਨਕਸਲਵਾਦ ਵਿਰੁੱਧ ਸੁਰੱਖਿਆ ਫੋਰਸਾਂ ਦੀ ਮੁਹਿੰਮ ਅਤੇ ਖੇਤਰ 'ਚ ਬਦਲਦੀ ਸਥਿਤੀ ਦੇ ਵਿਚਕਾਰ ਪ੍ਰਧਾਨ ਮੰਤਰੀ ਦੇ ਬਸਤਰ ਦੇ ਪ੍ਰਸਤਾਵਿਤ ਦੌਰੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਬਸਤਰ ਦੇ ਆਪਣੇ ਦੌਰੇ ਦਾ ਐਲਾਨ ਕਰਦੇ ਹੋਏ ਇਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ,"ਮੈਂ ਆਪਣੇ ਬਹਾਦਰ ਸੁਰੱਖਿਆ ਫ਼ੋਰਸਾਂ ਨਾਲ ਦੀਵਾਲੀ ਮਨਾਉਣ ਲਈ ਬਸਤਰ ਜਾ ਰਿਹਾ ਹਾਂ। ਜਿੱਥੇ ਨਕਸਲੀਆਂ ਦਾ ਕੱਲ੍ਹ ਤੱਕ ਕਹਿਰ ਸੀ, ਅੱਜ ਉੱਥੇ ਵਿਕਾਸ ਦੀ ਬਹਾਰ ਹੈ। ਮੈਂ ਬਹਾਦਰ ਸੈਨਿਕਾਂ, ਉਨ੍ਹਾਂ ਦੇ ਬਲੀਦਾਨ, ਸਮਰਪਣ ਅਤੇ ਦ੍ਰਿੜਤਾ ਨੂੰ ਨਮਨ ਕਰਨ ਜਾ ਰਿਹਾ ਹਾਂ।"

ਪ੍ਰਧਾਨ ਮੰਤਰੀ ਦਾ ਸੰਦੇਸ਼ ਨਕਸਲਵਾਦ ਵਿਰੁੱਧ ਮੁਹਿੰਮ 'ਚ ਸੁਰੱਖਿਆ ਫ਼ੋਰਸਾਂ ਦੇ ਯੋਗਦਾਨ ਅਤੇ ਬਸਤਰ 'ਚ ਸ਼ਾਂਤੀ ਅਤੇ ਵਿਕਾਸ ਵੱਲ ਹੋ ਰਹੇ ਬਦਲਾਵਾਂ ਨੂੰ ਉਜਾਗਰ ਕਰਦਾ ਹੈ। ਦੱਸਣਯੋਗ ਹੈ ਕਿ ਬਸਤਰ ਲੰਬੇ ਸਮੇਂ ਤੋਂ ਨਕਸਲ ਪ੍ਰਭਾਵਿਤ ਖੇਤਰ ਰਿਹਾ ਹੈ। ਸੁਰੱਖਿਆ ਫ਼ੋਰਸਾਂ ਦੀ ਲਗਾਤਾਰ ਕਾਰਵਾਈ ਅਤੇ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਦੇ ਵਿਚਕਾਰ, ਖੇਤਰ ਦੀ ਸਥਿਤੀ ਬਦਲ ਰਹੀ ਹੈ। ਅਜਿਹੇ 'ਚ ਪ੍ਰਧਾਨ ਮੰਤਰੀ ਦਾ ਜਵਾਨਾਂ ਨਾਲ ਦੀਵਾਲੀ ਮਨਾਉਣ ਦੇ ਪ੍ਰਸਤਾਵਿਤ ਪ੍ਰੋਗਰਾਮ ਨੂੰ ਸੁਰੱਖਿਆ ਫ਼ੋਰਸਾਂ ਦੇ ਪ੍ਰਤੀ ਸਤਿਕਾਰ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮਾਚਲ ਪ੍ਰਦੇਸ਼ ਤੋਂ ਪਹਿਲੀ ਵਾਰ ਪੱਛਮੀ ਬੰਗਾਲ ਭੇਜੇ ਗਏ ਗੋਲਡਨ ਮਹਾਸ਼ੀਰ ਦੇ 2,000 ਮੱਛੀਆਂ ਦੇ ਪੂੰਗ
NEXT STORY