ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਪੂਰੇ ਭਾਰਤ 'ਚ ਵਿਆਹਾਂ ਲਈ ਗਹਿਣਿਆਂ ਦੀ ਖਰੀਦਦਾਰੀ 'ਚ ਉਛਾਲ ਆ ਗਿਆ ਹੈ। ਲੋਕਾਂ ਨੂੰ ਡਰ ਹੈ ਕਿ ਸਰਕਾਰ ਸੋਨੇ 'ਤੇ ਬੈਨ ਲਗਾ ਸਕਦੀ ਹੈ ਜਾਂ ਜੀਐੱਸਟੀ ਵਧਾ ਸਕਦੀ ਹੈ। ਇਸ ਕਾਰਨ ਘਬਰਾਹਟ 'ਚ ਖਰੀਦਦਾਰੀ (Panic Buying) ਤੇਜ਼ ਹੋ ਗਈ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਮੰਗਲਵਾਰ ਰਾਤ ਨੂੰ ਹੀ ਇੰਪੋਰਟ ਡਿਊਟੀ ਵਧਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਦਰਾਮਦ 'ਤੇ ਡਿਊਟੀ 6% ਤੋਂ ਵਧਾ ਕੇ 15% ਕਰ ਦਿੱਤੀ ਹੈ। ਸਰਕਾਰ ਨੇ ਸੋਨੇ 'ਤੇ 10% ਮੂਲ ਕਸਟਮ ਡਿਊਟੀ ਅਤੇ 5% ਐਗਰੀਕਲਚਰ ਇੰਫਰਾਸਟਰੱਕਚਰ ਐਂਡ ਡਿਵੈਲਪਮੈਂਟ ਸੈੱਸ (AIDC) ਲਗਾਇਆ ਹੈ। ਕੁੱਲ ਪ੍ਰਭਾਵੀ ਟੈਕਸ 15% ਹੈ।
2 ਦਿਨਾਂ 'ਚ ਵਿਕਰੀ 'ਚ ਹੋਇਆ 20 ਫੀਸਦੀ ਵਾਧਾ
ਇੰਡੀਆ ਜੈਮ ਐਂਡ ਜਵੈਲਰੀ ਡੋਮੇਸਟਿਕ ਕੌਂਸਲ (GJC) ਦੇ ਚੇਅਰਮੈਨ ਰਾਜੇਸ਼ ਰੋਕੜੇ ਅਨੁਸਾਰ, ਪਿਛਲੇ 2 ਦਿਨਾਂ 'ਚ ਵਿਆਹਾਂ ਲਈ ਗਹਿਣਿਆਂ ਦੀ ਵਿਕਰੀ 'ਚ 15% ਤੋਂ 20% ਦਾ ਵਾਧਾ ਦਰਜ ਕੀਤਾ ਗਿਆ ਹੈ। ਮੁੰਬਈ ਦੇ ਮਸ਼ਹੂਰ ਜ਼ਾਵੇਰੀ ਬਾਜ਼ਾਰ 'ਚ ਵੀ ਵਪਾਰੀਆਂ ਨੇ ਵਿਕਰੀ 'ਚ 20% ਦੇ ਵਾਧੇ ਦਾ ਅਨੁਮਾਨ ਲਗਾਇਆ ਹੈ। ਵੱਡੇ ਜਿਊਲਰ ਸਟੋਰ 'ਚ ਰੋਜ਼ਾਨਾ ਕਰੀਬ 25 ਲੱਖ ਰੁਪਏ ਦੀ ਵਿਕਰੀ ਹੋ ਰਹੀ ਹੈ, ਜਦੋਂ ਕਿ ਮੱਧਮ ਕਾਰੋਬਾਰੀਆਂ ਦੇ ਇੱਥੇ 15 ਤੋਂ 18 ਲੱਖ ਰੁਪਏ ਦੀ ਸੇਲ ਹੋ ਰਹੀ ਹੈ।
ਲੋਕ ਡਰ ਕਾਰਨ ਖਰੀਦ ਰਹੇ ਸੋਨਾ
ਜੌਹਰੀਆਂ ਦਾ ਕਹਿਣਾ ਹੈ ਕਿ ਗਾਹਕਾਂ 'ਚ ਇਸ ਗੱਲ ਦਾ ਡਰ ਹੈ ਕਿ ਸਰਕਾਰ ਆਉਣ ਵਾਲੇ ਸਮੇਂ 'ਚ ਸੋਨੇ 'ਤੇ ਆਯਾਤ ਡਿਊਟੀ (Import Duty) ਵਧਾ ਸਕਦੀ ਹੈ ਜਾਂ ਜੀਐੱਸਟੀ (GST) ਦੀ ਮੌਜੂਦਾ 3% ਦਰ 'ਚ ਵਾਧਾ ਕਰ ਸਕਦੀ ਹੈ। ਕੁਝ ਅਫਵਾਹਾਂ ਇਹ ਵੀ ਹਨ ਕਿ ਸਰਕਾਰ ਸੋਨੇ ਦੀ ਖਰੀਦ 'ਤੇ ਪਾਬੰਦੀ ਲਗਾ ਸਕਦੀ ਹੈ, ਜਿਸ ਕਾਰਨ ਲੋਕ ਪਹਿਲਾਂ ਹੀ ਖਰੀਦਦਾਰੀ ਕਰ ਰਹੇ ਹਨ।
ਲੋਕ ਨਵੰਬਰ-ਦਸੰਬਰ ਦੇ ਵਿਆਹਾਂ ਲਈ ਵੀ ਕਰ ਰਹੇ ਖਰੀਦਦਾਰੀ
ਜਾਣਕਾਰੀ ਅਨੁਸਾਰ, ਲਗਭਗ 60% ਖਰੀਦਦਾਰੀ ਜੂਨ ਤੋਂ ਅਗਸਤ ਤੱਕ ਚੱਲਣ ਵਾਲੇ ਗਰਮੀਆਂ ਦੇ ਵਿਆਹਾਂ ਲਈ ਹੋ ਰਹੀ ਹੈ, ਜਦਕਿ ਬਾਕੀ 40% ਲੋਕ ਨਵੰਬਰ-ਦਸੰਬਰ ਦੇ ਵਿਆਹਾਂ ਲਈ ਵੀ ਹੁਣੇ ਤੋਂ ਗਹਿਣੇ ਬਣਵਾ ਰਹੇ ਹਨ। ਦੱਖਣੀ ਭਾਰਤ 'ਚ ਵੀ ਭਾਰੀ ਗਹਿਣਿਆਂ ਦੀ ਮੰਗ ਵਿੱਚ ਤੇਜ਼ੀ ਆਈ ਹੈ। ਜੀਜੇਸੀ (GJC) ਹੁਣ ਇਸ ਮੁੱਦੇ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੌਂਸਲ ਦਾ ਉਦੇਸ਼ ਅਜਿਹੇ ਹੱਲ ਪੇਸ਼ ਕਰਨਾ ਹੈ ਜਿਸ ਨਾਲ ਘਰਾਂ 'ਚ ਪਏ ਵਾਧੂ ਸੋਨੇ ਨੂੰ ਰਸਮੀ ਅਰਥਵਿਵਸਥਾ 'ਚ ਲਿਆਂਦਾ ਜਾ ਸਕੇ ਅਤੇ ਦੇਸ਼ ਦੀ ਆਯਾਤ 'ਤੇ ਨਿਰਭਰਤਾ ਘੱਟ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਦਾ ਵੱਡਾ ਫੈਸਲਾ! 'ਵੀਆਈਪੀ ਕਲਚਰ' ਨੂੰ ਛੱਡ ਅੱਧਾ ਕੀਤਾ ਕਾਫਲਾ, 'ਤੇਲ ਬਚਾਉਣ' ਦੀ ਮੁਹਿੰਮ 'ਚ ਉਤਰੇ ਗ੍ਰਹਿ ਮੰਤਰੀ
NEXT STORY