ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ 'ਤੇ ਗਲਤ ਗੱਲਬਾਤ ਕੀਤੀ ਗਈ ਸੀ ਅਤੇ ਇਸ ਦੇ ਤਹਿਤ ਭਾਰਤ ਨੂੰ ਕਸ਼ਮੀਰ ਦੇ ਡੈਮਾਂ ਤੋਂ ਗਾਰ ਤੱਕ ਕੱਢਣ ਦੀ ਵੀ ਇਜਾਜ਼ਤ ਨਹੀਂ ਸੀ। ਪੀ.ਐੱਮ. ਮੋਦੀ ਰੋਡ ਸ਼ੋਅ ਤੋਂ ਬਾਅਦ ਇੱਥੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਮੁਅੱਤਲ ਕੀਤੇ ਗਏ ਸਿੰਧੂ ਜਲ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,"ਸਿੰਧੂ ਜਲ ਸਮਝੌਤੇ 'ਤੇ ਬਹੁਤ ਮਾੜੀ ਗੱਲਬਾਤ ਕੀਤੀ ਗਈ ਸੀ, ਇਸ 'ਚ ਕਸ਼ਮੀਰ 'ਚ ਡੈਮਾਂ 'ਚੋਂ ਗਾਰ ਕੱਢਣ ਦੀ ਵੀ ਆਗਿਆ ਨਹੀਂ ਸੀ।" ਉਨ੍ਹਾਂ ਨੇ ਪਾਕਿਸਤਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,"ਅਸੀਂ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰ ਦਿੱਤਾ ਹੈ, ਆਪਣੇ ਪਾਸੇ ਡੈਮਾਂ ਦੀ ਸਮਰੱਥਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ (ਪਾਕਿਸਤਾਨ) ਬੇਚੈਨੀ ਮਹਿਸੂਸ ਕਰ ਰਿਹਾ ਹੈ।"
ਅੱਤਵਾਦ ਦਾ ਹੱਲ 1947 'ਚ ਹੋ ਸਕਦਾ ਸੀ
ਪੀ.ਐੱਮ. ਮੋਦੀ ਨੇ ਕਸ਼ਮੀਰ 'ਚ ਅੱਤਵਾਦ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਦਾ ਹੱਲ 1947 'ਚ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ,''ਜੇਕਰ 1947 'ਚ ਅਸੀਂ ਕਸ਼ਮੀਰ 'ਚ ਦਾਖ਼ਲ ਹੋਣ ਵਾਲੇ ਮੁਜਾਹੀਦੀਨਾਂ ਨੂੰ ਮਾਰ ਦਿੱਤਾ ਹੁੰਦਾ ਤਾਂ ਅੱਜ ਸਾਨੂੰ ਅਜਿਹੀ ਸਥਿਤੀ (ਅੱਤਵਾਦ) ਦਾ ਸਾਹਮਣਾ ਨਾ ਕਰਨਾ ਪੈਂਦਾ।'' ਪ੍ਰਧਾਨ ਮੰਤਰੀ ਨੇ ਕਿਹਾ,''ਅੱਤਵਾਦ ਅਸਿੱਧਾ ਯੁੱਧ ਨਹੀਂ ਹੈ, ਇਹ ਤੁਹਾਡੀ (ਪਾਕਿਸਤਾਨ) ਯੁੱਧ ਰਣਨੀਤੀ ਹੈ। ਤੁਸੀਂ ਸਾਡੇ ਖ਼ਿਲਾਫ਼ ਜੰਗ ਛੇੜ ਰਹੇ ਹੋ।'' ਉਨ੍ਹਾਂ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ 1947 'ਚ ਚਾਹੁੰਦੇ ਸਨ ਕਿ ਫ਼ੌਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਵਾਪਸ ਲੈ ਲਵੋ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ। ਭਾਰਦ ਦੇ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ 'ਤੇ ਪੀ.ਐੱਮ. ਮੋਦੀ ਨੇ ਕਿਹਾ,''ਜਦੋਂ ਮੈਂ 2014 'ਚ ਅਹੁਦਾ ਸੰਭਾਲਿਆ ਸੀ, ਉਦੋਂ ਭਾਰਤ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਸੀ ਪਰ ਅੱਜ ਉਹ ਚੌਥੇ ਸਥਾਨ 'ਤੇ ਹੈ।''
ਅਸੀਂ ਤੀਜੇ ਨੰਬਰ ਦੀ ਅਰਥਵਿਵਸਥਾ ਕਦੋਂ ਬਣਾਂਗੇ
ਉਨ੍ਹਾਂ ਕਿਹਾ,''ਜਦੋਂ ਭਾਰਤ ਨੇ ਬ੍ਰਿਟੇਨ ਨੂੰ ਪਿੱਛੇ ਛੱਡਿਆ ਤਾਂ ਉਦੋਂ ਅਸੀਂ ਖੁਸ਼ ਹੋਏ ਸੀ, ਕਿਉਂਕਿ ਬ੍ਰਿਟੇਨ ਨੇ ਸਾਡੇ 'ਤੇ ਸ਼ਾਸਨ ਕੀਤਾ ਸੀ ਪਰ ਹੁਣ ਦਬਾਅ ਹੈ ਕਿ ਅਸੀਂ ਤੀਜੇ ਨੰਬਰ ਦੀ ਅਰਥਵਿਵਸਥਾ ਕਦੋਂ ਬਣਾਂਗੇ।'' ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲੇ ਅੱਜ ਸਵੇਰੇ ਇੱਥੇ ਇਕ ਰੋਡ ਸ਼ੋਅ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਦਾ ਸਵਾਗਤ ਕਰਨ ਲਈ ਭਾਰੀ ਗਿਣਤੀ 'ਚ ਲੋਕ ਇਕੱਠੇ ਹੋਏ। ਗੁਜਰਾਤ ਦੀ 2 ਦਿਨਾ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਇਕ ਚੌਥਾ ਰੋਡ ਸ਼ੋਅ ਸੀ। ਪਹਿਲਗਾਮ 'ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਦੀ ਫ਼ੌਜ ਕਾਰਵਾਈ ਦੇ ਅਧੀਨ ਸ਼ੁਰੂ ਕੀਤੇ ਗਏ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਇਹ ਨਰਿੰਦਰ ਮੋਦੀ ਦੀ ਆਪਣੇ ਗ੍ਰਹਿ ਰਾਜ ਦੀ ਪਹਿਲੀ ਯਾਤਰਾ ਹੈ। ਰੋਡ ਸ਼ੋਅ ਦਾ ਆਯੋਜਨ ਗਾਂਧੀਨਗਰ ਸਥਿਤ ਰਾਜਭਵਨ ਤੋਂ ਮਹਾਤਮਾ ਮੰਦਰ ਤੱਕ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਵਡੋਦਰਾ, ਭੁਜ ਅਤੇ ਅਹਿਮਦਾਬਾਦ 'ਚ ਰੋਡ ਸ਼ੋਅ ਕੀਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ ! 219 ਕਰੋੜ ਰੁਪਏ ਦੀ ਰਾਸ਼ੀ ਨੂੰ ਮਿਲ ਗਈ ਮਨਜ਼ੂਰੀ
NEXT STORY