ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮਹਾਕੁੰਭ ਦੀ ਸ਼ੁਰੂਆਤ ਦੇ ਦਿਨ ਨੂੰ ਭਾਰਤੀ ਮੁੱਲਾਂ ਅਤੇ ਸੰਸਕ੍ਰਿਤੀ ਨੂੰ ਮਹੱਤਵ ਦੇਣ ਵਾਲੇ ਕਰੋੜਾਂ ਲੋਕਾਂ ਲਈ ਇਕ ਬਹੁਤ ਹੀ ਖਾਸ ਦਿਨ ਦੱਸਿਆ ਹੈ। ਸ਼੍ਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਭਾਰਤੀ ਮੁੱਲਾਂ ਅਤੇ ਸੰਸਕ੍ਰਿਤੀ ਨੂੰ ਮਹੱਤਵ ਦੇਣ ਵਾਲੇ ਕਰੋੜਾਂ ਲੋਕਾਂ ਲਈ ਇਕ ਬਹੁਤ ਹੀ ਖਾਸ ਦਿਨ! ਆਸਥਾ, ਭਗਤੀ ਅਤੇ ਸੰਸਕ੍ਰਿਤੀ ਦੇ ਪਵਿੱਤਰ ਸੰਗਮ 'ਚ ਅਣਗਿਣਤ ਲੋਕਾਂ ਨੂੰ ਇਕੱਠੇ ਲਿਆਂਦੇ ਹੋਏ ਮਹਾਕੁੰਭ 2025 ਪ੍ਰਯਾਗਰਾਜ 'ਚ ਸ਼ੁਰੂ ਹੋਇਆ। ਮਹਾਕੁੰਭ ਭਾਰਤ ਦੀ ਅਧਿਆਤਮਿਕ ਵਿਰਾਸਤ ਦਾ ਪ੍ਰਤੀਕ ਹੈ ਅਤੇ ਆਸਥਾ ਅਤੇ ਸਦਭਾਵਨਾ ਦਾ ਉਤਸਵ ਮੰਨਦਾ ਹੈ।''
ਦੱਸਣਯੋਗ ਹੈ ਕਿ ਮਹਾਕੁੰਭ ਵਿਸ਼ਵ ਦਾ ਸਭ ਤੋਂ ਵੱਡਾ ਜਨਤਕ ਸਮਾਗਮ ਅਤੇ ਆਸਥਾ ਦਾ ਸਮੂਹਿਕ ਆਯੋਜਨ ਹੈ, ਜੋ 12 ਸਾਲ ਦੇ ਅੰਤਰਾਲ 'ਤੇ ਆਯੋਜਿਤ ਹੁੰਦਾ ਹੈ। ਇਸ ਸਮਾਗਮ 'ਚ ਮੁੱਖ ਰੂਪ ਨਾਲ ਤਪਸਵੀ, ਸੰਤ, ਸਾਧੂ, ਸਾਧਵੀਆਂ ਅਤੇ ਸਾਰੇ ਖੇਤਰਾਂ ਦੇ ਤੀਰਥ ਯਾਤਰੀ ਸ਼ਾਮਲ ਹੁੰਦੇ ਹਨ। ਇਸ ਸਾਲ ਮਹਾਕੁੰਭ ਮੇਲਾ ਪ੍ਰਯਾਗਰਾਜ 'ਚ 13 ਜਨਵਰੀ ਤੋਂ 26 ਫਰਵਰੀ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੌਤਮ ਸੇਠ ਨੇ ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨਾਲ ਕੀਤੀ ਮੁਲਾਕਾਤ
NEXT STORY