ਵਡੋਦਰਾ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡ੍ਰੋ ਸਾਂਚੇਜ ਨੇ ਗੁਜਰਾਤ ਦੇ ਵਡੋਦਰਾ 'ਚ ਸੋਮਵਾਰ ਨੂੰ ਦਿਵਿਆਂਗ ਵਿਦਿਆਰਥਣ ਦੀਆ ਨਾਲ ਮਿਲਣ ਲਈ ਆਪਣਾ ਕਾਫ਼ਲਾ ਰੁਕਵਾਇਆ ਅਤੇ ਹੇਠਾਂ ਉਤਰ ਕੇ ਉਸ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਅਤੇ ਸ਼੍ਰੀ ਸਾਂਚੇਜ ਅੱਜ ਗੁਜਰਾਤ ਦੌਰੇ 'ਤੇ ਹਨ। ਇਸ ਦੌਰਾਨ ਦੋਹਾਂ ਨੇ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (ਟੀਏਐੱਸਐੱਲ) ਦੇ ਵਡੋਦਰਾ ਕੰਪਲੈਕਸ 'ਚ ਸੀ-295 ਟਰਾਂਸਪੋਰਟ ਜਹਾਜ਼ ਦੇ ਨਿਰਮਾਣ ਲਈ ਸਥਾਪਤ ਕੰਪਲੈਕਸ ਦਾ ਉਦਘਾਟਨ ਕੀਤਾ।
ਇਸ ਤੋਂ ਪਹਿਲੇ ਉਨ੍ਹਾਂ ਨੇ ਇੱਥੇ ਰੋਡ ਸ਼ੋਅ 'ਚ ਖੁੱਲ੍ਹੀ ਜੀਪ 'ਚ ਸਵਾਰ ਹੋ ਕੇ ਨਾਗਰਿਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ
ਇਸ ਦੌਰਾਨ ਉਨ੍ਹਾਂ ਦੀ ਨਜ਼ਰ ਪਰਿਵਾਰ ਸਮੇਤ ਦੋਹਾਂ ਪ੍ਰਧਾਨ ਮੰਤਰੀਆਂ ਦੀ ਹੱਥ ਨਾਲ ਬਣਾਈਆਂ ਤਸਵੀਰਾਂ ਨੂੰ ਲੈ ਕੇ ਸੜਕ 'ਤੇ ਇਕ ਪਾਸੇ ਖੜ੍ਹੀ ਅਤੇ ਇਨ੍ਹਾਂ ਦੋਹਾਂ ਦਿੱਗਜਾਂ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਐੱਮ.ਐੱਸ. ਯੂਨੀਵਰਸਿਟੀ 'ਚ ਪੜ੍ਹਨ ਵਾਲੀ ਦਿਵਿਆਂਗ ਵਿਦਿਆਰਥਣ ਦੀਆ ਗੋਸਾਈ 'ਤੇ ਪਈ ਅਤੇ ਉਨ੍ਹਾਂ ਨੇ ਕਾਫ਼ਲਾ ਰੋਕ ਦਿੱਤਾ। ਦੋਵੇਂ ਆਪਣੀ ਖੁੱਲ੍ਹੀ ਜੀਪ ਤੋਂ ਉਤਰ ਕੇ ਇਸ ਦਿਵਿਆਂਗ ਵਿਦਿਆਰਥਣ ਨੂੰ ਮਿਲਣ ਪਹੁੰਚ ਗਏ। ਦੀਆ ਨੇ ਦੋਵੇਂ ਪ੍ਰਧਾਨ ਮੰਤਰੀਆਂ ਨੂੰ ਉਨ੍ਹਾਂ ਤਸਵੀਰਾਂ ਤੋਹਫ਼ੇ 'ਚ ਦਿੱਤੀ। ਰੋਡ ਸ਼ੋਅ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲਗਾਏ ਗਏ। ਵਡੋਦਰਾ ਹਵਾਈ ਅੱਡਾ ਸਰਕਿਲ ਤੋਂ ਟਾਟਾ ਦੀ ਫੈਕਟਰੀ ਤੱਕ ਸੜਕ 'ਤੇ ਦੋਵੇਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੌਜੂਦ ਸਨ। ਲੋਕਾਂ ਨੇ ਸੀ-295 ਸੰਬੰਧੀ ਬੈਨਰ ਲਹਿਰਾ ਕੇ ਦੋਹਾਂ ਦਾ ਸੁਆਗਤ ਕੀਤਾ। ਇਸ ਤੋਂ ਬਾਅਦ ਦੋਵੇਂ ਪ੍ਰਧਾਨ ਮੰਤਰੀਆਂ ਨੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ (ਟੀਏਐੱਸਐੱਲ) ਦੇ ਵਡੋਦਰਾ ਕੰਪਲੈਕਸ 'ਚ ਸੀ-295 ਟਰਾਂਸਪੋਰਟ ਜਹਾਜ਼ ਦੇ ਨਿਰਮਾਣ ਲਈ ਸਥਾਪਤ ਕੰਪਲੈਕਸ ਪਹੁੰਚ ਕੇ ਉਦਘਾਟਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਇਕ ਖ਼ਿਲਾਫ਼ 'ਅਪਮਾਨਜਨਕ' ਪੋਸਟ ਸ਼ੇਅਰ ਕਰਨ 'ਤੇ ਹਿਰਾਸਤ 'ਚ ਲਏ ਬੀਜੇਡੀ ਦੇ ਦੋ ਨੇਤਾ
NEXT STORY