ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਅਹਿਮਦਾਬਾਦ 'ਚ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਹ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਦੇ ਦਾਂਡੀ ਤੱਕ 241 ਮੀਲ ਲੰਬੀ ਪੈਦਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਕੇਂਦਰੀ ਸੰਸਕ੍ਰਿਤੀ ਅਤੇ ਸੈਰ-ਸਪਾਟਾ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਦੱਸਿਆ ਕਿ 'ਆਜ਼ਾਦੀ ਦਾ ਅੰਮ੍ਰਿਤ ਮਹੋਤਸਵ' ਦੇ ਰੂਪ 'ਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਸਰਕਾਰ ਨੇ ਪ੍ਰੋਗਰਾਮਾਂ ਦੀ ਲੜੀ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ।
ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ ਕਿ ਇਹ ਪ੍ਰੋਗਰਾਮ 12 ਮਾਰਚ 2021 ਤੋਂ ਸ਼ੁਰੂ ਹੋਣਗੇ ਅਤੇ 15 ਅਗਸਤ 2022 ਤੱਕ ਚੱਲਣਗੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੀ ਪ੍ਰੋਗਰਾਮ ਆਯੋਜਿਤ ਕਰਨਗੀਆਂ। ਪਟੇਲ ਨੇ ਦੱਸਿਆ ਕਿ ਅੰਮ੍ਰਿਤ ਮਹੋਤਸਵ ਦੇ ਅਧੀਨ 15 ਅਗਸਤ 2022 ਤੱਕ ਆਉਣ ਵਾਲੇ 75 ਹਫ਼ਤਿਆਂ ਦੌਰਾਨ ਹਫ਼ਤਾਵਾਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਪਟੇਲ ਨੇ ਕਿਹਾ ਕਿ ਹਰੇਕ ਹਫ਼ਤੇ ਇਕ ਪ੍ਰੋਗਰਾਮ ਹੋਵੇਗਾ। ਮਹੋਤਸਵ 'ਚ ਸਾਰੇ ਨਾਗਰਿਕਾਂ ਦੀ ਹਿੱਸੇਦਾਰੀ ਯਕੀਨੀ ਕਰਨ ਲਈ ਲੋਕਾਂ ਦੀ ਰੁਚੀ ਅਨੁਸਾਰ ਵੱਖ-ਵੱਖ ਪ੍ਰੋਗਰਾਮ ਕੀਤੇ ਜਾਣਗੇ ਅਤੇ ਇਸ 'ਚ ਸੰਸਕ੍ਰਿਤੀ ਮੰਤਰਾਲਾ ਮਦਦ ਕਰੇਗਾ।
ਪੰਜਾਬ ਸਮੇਤ 6 ਸੂਬਿਆਂ ’ਚ ਫਿਰ ਵਧਿਆ ਕੋਰੋਨਾ ਦਾ ਖਤਰਾ
NEXT STORY