ਨਵੀਂ ਦਿੱਲੀ— ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ 75 ਦਿਨ ਪੂਰੇ ਹੋ ਗਏ ਹਨ। ਇਸ ਦੌਰਾਨ ਸਰਕਾਰ ਨੇ ਕਈ ਵੱਡੇ ਕੰਮ ਕੀਤੇ ਹਨ ਪਰ ਸਭ ਤੋਂ ਵਧ ਚਰਚਾ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਨੂੰ ਲੈ ਕੇ ਹੋ ਰਹੀ ਹੈ। ਕੁਝ ਲੋਕ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕਰ ਰਹੇ ਹਨ। ਪੀ.ਐੱਮ. ਮੋਦੀ ਦਾ ਕਹਿਣਾ ਹੈ ਕਿ ਜੋ ਲੋਕ ਵੀ ਇਸ ਦਾ ਵਿਰੋਧ ਕਰ ਰਹੇ ਹਨ, ਉਹ ਅੱਤਵਾਦ ਨੂੰ ਲੈ ਕੇ ਹਮਦਰਦੀ ਰੱਖਦੇ ਹਨ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨਾਲ ਖਾਸ ਗੱਲਬਾਤ 'ਚ ਇਹ ਗੱਲਾਂ ਕਹੀਆਂ।
ਜੰਮੂ ਦੇ ਲੋਕ 70 ਸਾਲਾਂ ਤੱਕ ਰਹੇ ਵਿਕਾਸ ਤੋਂ ਦੂਰ
ਪੀ.ਐੱਮ. ਮੋਦੀ ਨੇ ਕਿਹਾ,''ਜੋ ਲੋਕ ਵੀ ਧਾਰਾ 370 ਹਟਾਏ ਜਾਣ ਦਾ ਵਿਰੋਧ ਕਰ ਰਹੇ ਹਨ ਤੁਸੀਂ ਉਨ੍ਹਾਂ ਦੀ ਲਿਸਟ ਦੇਖੋ। ਇਹ ਆਪਣਾ ਫਾਇਦਾ ਦੇਖਣ ਵਾਲੇ ਲੋਕ ਹਨ, ਇਹ ਸਿਆਸੀ ਪਰਿਵਾਰ ਦੇ ਲੋਕ ਹਨ, ਜੋ ਅੱਤਵਾਦ ਨਾਲ ਹਮਦਰਦੀ ਰੱਖਦੇ ਹਨ ਅਤੇ ਵਿਰੋਧੀ ਧਿਰ ਦੇ ਲੋਕ ਹਨ। ਇਹ ਫੈਸਲਾ ਦੇਸ਼ ਲਈ ਹੈ ਨਾ ਕਿ ਰਾਜਨੀਤੀ ਲਈ। ਜੋ ਫੈਸਲਾ ਲੈਣਾ ਪਹਿਲਾਂ ਅਸੰਭਵ ਸੀ, ਉਸ ਨੂੰ ਅਸੀਂ ਹਕੀਕਤ 'ਚ ਬਦਲ ਦਿੱਤਾ ਹੈ।'' ਮੋਦੀ ਅਨੁਸਾਰ ਧਾਰਾ 370 ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਚੁੱਕਣਾ ਪਿਆ ਹੈ। ਉਨ੍ਹਾਂ ਨੇ ਕਿਹਾ,''ਹੁਣ ਹਰ ਕੋਈ ਇਹ ਜਾਣ ਗਿਆ ਹੈ ਕਿ ਧਾਰਾ 370 ਅਤੇ 35 (ਏ) ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੇਸ਼ ਤੋਂ ਵੱਖ ਕਰ ਦਿੱਤਾ ਸੀ। ਇੱਥੋਂ ਦੇ ਲੋਕ 70 ਸਾਲਾਂ ਤੱਕ ਵਿਕਾਸ ਤੋਂ ਦੂਰ ਰਹੇ।''
ਚੋਣਾਂ ਦੌਰਾਨ ਨਹੀਂ ਹੋਈ ਕੋਈ ਹਿੰਸਾ
ਮੋਦੀ ਨੇ ਇਹ ਵੀ ਕਿਹਾ ਕਿ ਹੁਣ ਘਾਟੀ 'ਚ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਉਨ੍ਹਾਂ ਨੇ ਕਿਹਾ,''ਕਸ਼ਮੀਰ ਦੇ ਲੋਕ ਲੋਕਤੰਤਰ ਨੂੰ ਲੈ ਕੇ ਜ਼ਿਆਦਾ ਵਚਨਬੱਧਤਾ ਦਿਖਾ ਰਹੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਪੰਚਾਇਤ ਦੀਆਂ ਚੋਣਾਂ 'ਚ ਕਿੰਨੀ ਵੱਡੀ ਗਿਣਤੀ 'ਚ ਲੋਕਾਂ ਨੇ ਵੋਟ ਦਿੱਤੇ। ਪਿਛਲੇ ਸਾਲ ਨਵੰਬਰ ਅਤੇ ਦਸੰਬਰ 'ਚ ਇੱਥੇ 35 ਹਜ਼ਾਰ ਸਰਪੰਚ ਚੁਣੇ ਗਏ। ਚੋਣਾਂ 'ਚ 74 ਫੀਸਦੀ ਲੋਕਾਂ ਨੇ ਹਿੱਸਾ ਲਿਆ। ਚੋਣਾਂ ਦੌਰਾਨ ਕੋਈ ਹਿੰਸਾ ਨਹੀਂ ਹੋਈ।
ਕੇਰਲ ਹੜ੍ਹ: ਹੁਣ ਤੱਕ 95 ਲੋਕਾਂ ਦੀ ਮੌਤ, ਰੈੱਡ ਅਲਰਟ ਜਾਰੀ
NEXT STORY