ਨਵੀਂ ਦਿੱਲੀ - ਗਲੇਨਮਾਰਕ ਫਾਰਮਾਸਿਊਟਿਕਲਸ ਇੱਕ ਨੇਜ਼ਲ ਸਪਰੇਅ ਦੇ ਤੀਸਰੇ ਪੜਾਅ ਦਾ ਟ੍ਰਾਇਲ ਕਰੇਗੀ, ਜਿਸ ਨੂੰ ਕੋਰੋਨਾ ਵਾਇਰਸ ਦੇ ਇਲਾਜ ਵਿੱਚ ਪ੍ਰਭਾਵੀ ਦੱਸਿਆ ਜਾ ਰਿਹਾ ਹੈ। ਕੰਪਨੀ ਨੇ ਪਿਛਲੇ ਹਫ਼ਤੇ ਭਾਰਤੀ ਡਰੱਗ ਰੈਗੂਲੇਟਰ ਤੋਂ ਇਸ ਸਪਰੇਅ ਦੇ ਨਿਰਯਾਤ ਅਤੇ ਮਾਰਕੀਟਿੰਗ ਦੀ ਮਨਜ਼ੂਰੀ ਮੰਗੀ ਸੀ। ਹਾਲਾਂਕਿ, ਡਰੱਗ ਰੈਗੂਲੇਟਰ ਦੇ ਤਹਿਤ ਆਉਣ ਵਾਲੇ ਸਬਜੈਕਟ ਮਾਹਰ ਕਮੇਟੀ (ਐੱਸ.ਈ.ਸੀ.) ਨੇ ਕੰਪਨੀ ਨੂੰ ਸਪਰੇਅ ਦੇ ਤੀਸਰੇ ਪੜਾਅ ਦਾ ਟ੍ਰਾਇਲ ਕਰਾਉਣ ਦੀ ਸਲਾਹ ਦਿੱਤੀ ਸੀ।
ਇਹ ਵੀ ਪੜ੍ਹੋ- 5 ਸਾਲਾ ਬੱਚੇ ਦਾ ਸਫਲ ਲਿਗਾਮੈਂਟ ਸਰਜਰੀ ਕਰ ਭਾਰਤ ਨੇ ਰਚਿਆ ਇਤਿਹਾਸ
ਇਸ ਨੇਜ਼ਲ ਸਪਰੇਅ ਲਈ ਗਲੇਨਮਾਰਕ ਫਾਰਮਾਸਿਊਟਿਕਲਸ ਨੇ ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਨਾਲ ਹੱਥ ਮਿਲਾਇਆ ਹੈ। ਕੰਪਨੀ ਕਹਿ ਚੁੱਕੀ ਹੈ ਕਿ ਉਹ ਹੋਰ ਉਤਪਾਦਾਂ ਲਈ ਇਸ-ਲਾਇਸੈਂਸਿੰਗ ਦਾ ਮੁਲਾਂਕਣ ਕਰਣਾ ਜਾਰੀ ਰੱਖੇਗੀ। ਕੰਪਨੀ ਨੇ ਕਿਹਾ, ਕੋਵਿਡ-19 ਖ਼ਿਲਾਫ਼ ਜੰਗ ਵਿੱਚ ਅਸੀਂ ਹਮੇਸ਼ਾ ਤੋਂ ਮੋਹਰੀ ਮੋਰਚੇ 'ਤੇ ਤਾਇਨਾਤ ਰਹੇ ਹਾਂ, ਜਿਸ ਦਾ ਇੱਕ ਉਦਾਹਰਣ ਫੈਬਿਫਲੂ ਹੈ ਜਿਸ ਨੂੰ ਕੋਰੋਨਾ ਦੇ ਹਲਕੇ ਤੋਂ ਮੱਧ ਮਰੀਜ਼ਾਂ ਅਤੇ ਡਾਕਟਰਾਂ ਤੋਂ ਕਾਫੀ ਸਮਰਥਨ ਮਿਲਿਆ ਹੈ।
ਇਹ ਵੀ ਪੜ੍ਹੋ- ਕੇਰਲ 'ਚ ਸਾਹਮਣੇ ਆਇਆ ਜ਼ੀਕਾ ਵਾਇਰਸ ਦਾ ਪਹਿਲਾ ਮਾਮਲਾ, ਜਾਣੋਂ ਕੀ ਹਨ ਇਸਦੇ ਲੱਛਣ?
ਸੈਨੋਟਾਈਜ਼ ਅਤੇ ਹੋਰ ਕੰਪਨੀਆਂ ਨਾਲ ਭਾਗੀਦਾਰੀ ਨੂੰ ਲੈ ਕੇ ਗਲੇਨਮਾਰਕ ਨੇ ਕਿਹਾ ਕਿ ਅਸੀਂ ਭਾਰਤ ਦੀ ਜਨਤਾ ਨੂੰ ਕੋਵਿਡ-19 ਤੋਂ ਸੁਰੱਖਿਅਤ ਕਰਣ ਲਈ ਸੈਨੋਟਾਈਜ਼ ਸਮੇਤ ਹੋਰ ਕੰਪਨੀਆਂ ਨਾਲ ਭਾਗੀਦਾਰੀ ਦੇ ਮੌਕੇ ਲੱਭ ਰਹੇ ਹਾਂ। ਦੱਸ ਦਈਏ ਕਿ ਸੈਨੋਟਾਈਜ਼ ਪਹਿਲਾਂ ਹੀ ਕੁੱਝ ਹੋਰ ਦੇਸ਼ਾਂ ਵਿੱਚ ਇਸ ਨੇਜ਼ਲ ਸਪਰੇਅ ਨੂੰ ਲਾਂਚ ਕਰ ਚੁੱਕੀ ਹੈ। ਇਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਐਂਟੀਵਾਇਰਲ ਇਲਾਜ ਵਿੱਚ ਕਾਫ਼ੀ ਪ੍ਰਭਾਵੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।
5 ਸਾਲਾ ਬੱਚੇ ਦੀ ਸਫ਼ਲ ਲਿਗਾਮੈਂਟ ਸਰਜਰੀ ਕਰ ਭਾਰਤ ਨੇ ਰਚਿਆ ਇਤਿਹਾਸ
NEXT STORY